ਮਾ ਦਿਵਸ ਅਤੇ ਵਿਸਾਖੀ ਦੇ ਸਬੰਧ ਚ ਵਿਸਾਖੀ ਧਮਾਕਾ ਲਾਈਵ ਵਿਰਸਾ ਸ਼ੋਅ 20 ਮਾਰਚ ਨੂੰ •ਪ੍ਰਬੰਧਕਾ ਵੱਲੋ ਕੀਤਾ ਗਿਆ ਪੋਸਟਰ ਜਾਰੀ

ਕੈਪਸਨ:- ਮਾ ਦਿਵਸ ਅਤੇ ਵਿਸਾਖੀ ਦੇ ਸਬੰਧ ਚ ਹੋ ਰਹੇ ਸਮਾਗਮ ਦਾ ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕ ਅਤੇ ਪੰਜਾਬ ਤੋ ਪੁੱਜੇ ਪੰਜਾਬੀ ਕਲਾਕਾਰ! ਤਸਵੀਰ :- ਸੁਖਜਿੰਦਰ ਸਿੰਘ ਢੱਡੇ

 ਲੈਸਟਰ (ਇੰਗਲੈਂਡ), 16 ਮਾਰਚ (ਸੁਖਜਿੰਦਰ ਸਿੰਘ ਢੱਡੇ)- ਸਾਂਝ ਕਲਾ ਕੇਂਦਰ ਲੈਸਟਰ ਵੱਲੋਂ ਮਾ ਦਿਵਸ ਅਤੇ ਵਿਸਾਖੀ ਦੇ ਸਬੰਧ ਵਿੱਚ ਇੱਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ &ldquoਵਿਸਾਖੀ ਧਮਾਕਾ ਲਾਈਵ ਵਿਰਸਾ ਸ਼ੋਅ&rdquo 20 ਮਾਰਚ ਨੂੰ ਰਾਮਗੜੀਆ ਹਾਲ ਲੈਸਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਰੰਗਾਰੰਗ ਸਮਾਗਮ ਦੀ ਅਗਵਾਈ ਸਾਂਝ ਕਲਾ ਕੇਂਦਰ ਦੀ ਸੰਚਾਲਕਾ ਮਨਜਿੰਦਰ ਪੁਰੇਵਾਲ ਅਤੇ ਪ੍ਰਮਜੀਤ ਕੋਰ ਕਰ ਰਹੀਆਂ ਹਨ ਅਤੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਕਾਲਾ ਪੁਰੇਵਾਲ ਅਤੇ ਕੁਲਵੰਤ ਸਿੰਘ ਸੰਘਾ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

ਪ੍ਰਬੰਧਕਾਂ ਵੱਲੋਂ ਅੱਜ ਇਸ ਸਬੰਧੀ ਪੋਸਟਰ ਜਾਰੀ ਕਰਦਿਆਂ  ਦੱਸਿਆ ਕਿ ਇਸ ਵਿਸ਼ੇਸ਼ ਸਮਾਗਮ ਦਾ ਮੁੱਖ ਮਕਸਦ ਵਿਦੇਸ਼ ਦੀ ਧਰਤੀ &rsquoਤੇ ਪੰਜਾਬੀ ਸੱਭਿਆਚਾਰ, ਰਿਵਾਇਤਾਂ ਅਤੇ ਵਿਰਸੇ ਨੂੰ ਉਭਾਰਨਾ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਮੂਲਾਂ ਨਾਲ ਜੋੜਨਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰੋਗਰਾਮ ਨੂੰ ਵਿਸ਼ਾਲ ਪੱਧਰ &rsquoਤੇ ਮਨਾਉਣ ਲਈ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਦਰਸ਼ਕਾਂ ਲਈ ਮਨੋਰੰਜਨ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਰੰਗ ਭਰਨ ਲਈ ਪੰਜਾਬ ਤੋਂ ਖਾਸ ਤੌਰ &rsquoਤੇ ਪ੍ਰਸਿੱਧ ਪੰਜਾਬੀ ਗਾਇਕ ਧੀਰਾ ਗਿੱਲ, ਇੰਦਰਬੀਰ ਸਿੱਧੂ ਅਤੇ ਗੁਰਜਾਨ ਇੰਗਲੈਂਡ ਪਹੁੰਚ ਚੁੱਕੇ ਹਨ। ਇਹ ਗਾਇਕ ਆਪਣੇ ਨਵੇਂ ਅਤੇ ਪੁਰਾਣੇ ਪ੍ਰਸਿੱਧ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਆਯੋਜਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨਾਲ ਪ੍ਰੋਗਰਾਮ ਵਿੱਚ ਖੂਬ ਰੌਣਕ ਲੱਗੇਗੀ ਅਤੇ ਦਰਸ਼ਕ ਪੰਜਾਬੀ ਸੰਗੀਤ ਦੇ ਰੰਗਾਂ ਵਿੱਚ ਰੰਗੇ ਜਾਣਗੇ।
ਮਨਜਿੰਦਰ ਪੁਰੇਵਾਲ ਨੇ ਦੱਸਿਆ ਕਿ ਲੈਸਟਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਸਦੀ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪ੍ਰੋਗਰਾਮ ਵਿਸ਼ੇਸ਼ ਤੌਰ &rsquoਤੇ ਤਿਆਰ ਕੀਤਾ ਗਿਆ ਹੈ, ਤਾਂ ਜੋ ਲੋਕ ਆਪਣੇ ਪਰਿਵਾਰਾਂ ਸਮੇਤ ਆ ਕੇ ਮਾ ਦਿਵਸ ਅਤੇ ਵਿਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵੱਖ-ਵੱਖ ਪੇਸ਼ਕਾਰੀਆਂ ਵੀ ਹੋਣਗੀਆਂ, ਜੋ ਪ੍ਰੋਗਰਾਮ ਦੀ ਰੌਣਕ ਨੂੰ ਹੋਰ ਵਧਾਉਣਗੀਆਂ।
ਪਰਮਜੀਤ ਕੌਰ, ਕਾਲਾ ਪੁਰੇਵਾਲ ਨੇ ਵੀ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ &rsquoਤੇ ਚੱਲ ਰਹੀਆਂ ਹਨ ਅਤੇ ਉਮੀਦ ਹੈ ਕਿ ਲੈਸਟਰ ਦਾ ਪੰਜਾਬੀ ਭਾਈਚਾਰਾ ਇਸ ਪ੍ਰੋਗਰਾਮ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੇਗਾ। ਉਨ੍ਹਾਂ ਨੇ ਸਮੂਹ ਪੰਜਬੀ ਪਰਿਵਾਰਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਸ਼ਾਮਿਲ ਹੋਣ ਅਤੇ ਪੰਜਾਬੀ ਵਿਰਸੇ ਨਾਲ ਭਰਪੂਰ ਇਸ ਰੰਗਾਰੰਗ ਸ਼ਾਮ ਦਾ ਆਨੰਦ ਮਾਨਣ!