ਚੋਣ ਕਮਿਸ਼ਨ ਵੱਲੋਂ 4 ਸੂਬਿਆਂ ਤੇ ਪੁੱਡੂਚੇਰੀ ‘ਚ ਚੋਣਾਂ ਦਾ ਐਲਾਨ

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਚਾਰ ਰਾਜਾਂ (ਅਸਾਮ, ਕੇਰਲਾ, ਪੱਛਮੀ ਬੰਗਾਲ ਤੇ ਤਾਮਿਲਨਾਡੂ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ &lsquoਚ ਅਸੈਂਬਲੀ ਚੋਣਾਂ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ, ਕੇਰਲਾ ਤੇ ਪੁੱਡੂਚੇਰੀ ਵਿਚ ਇਕਹਿਰੇ ਗੇੜ ਤਹਿਤ 9 ਅਪ੍ਰੈਲ ਨੂੰ ਪੋਲਿੰਗ ਹੋਵੇਗੀ। ਪੱਛਮੀ ਬੰਗਾਲ ਵਿਚ 23 ਤੇ 29 ਅਪ੍ਰੈਲ ਨੂੰ ਦੋ ਗੇੜਾਂ ਵਿਚ ਵੋਟਾਂ ਪੈਣਗੀਆਂ, ਜਦੋਂਕਿ ਤਾਮਿਲਨਾਡੂ ਵਿਚ 23 ਅਪ੍ਰੈਲ ਨੂੰ ਇਕੋ ਗੇੜ &lsquoਚ ਵੋਟਿੰਗ ਹੋਵੇਗੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪ੍ਰੈੱਸ ਕਾਨਰਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 4 ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੁੱਲ 824 ਸੀਟਾਂ ਲਈ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ। ਚੋਣਾਂ ਦੇ ਐਲਾਨ ਨਾਲ ਚੋਣ ਜ਼ਾਬਤਾ ਫੌਰੀ ਅਮਲ ਵਿਚ ਆ ਗਿਆ ਹੈ।

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੋ ਚੋਣ ਕਮਿਸ਼ਨਰਾਂ- ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਦੀ ਮੌਜੂਦਗੀ ਵਿਚ ਕਿਹਾ, &rdquoਅਸਾਮ ਦੀਆਂ ਸਾਰੀਆਂ ਸੀਟਾਂ ਲਈ 9 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਪੱਛਮੀ ਬੰਗਾਲ ਵਿਚ 23 ਅਪ੍ਰੈਲ ਤੇ 29 ਅਪ੍ਰੈਲ ਨੂੰ ਦੋ ਗੇੜਾਂ ਵਿਚ ਵੋਟਾਂ ਪੈਣਗੀਆਂ। ਕੇਰਲਾ ਤੇ ਪੁੱਡੂਚੇਰੀ ਦੀਆਂ ਸਾਰੀਆਂ ਸੀਟਾਂ ਲਈ 9 ਅਪ੍ਰੈਲ, ਜਦੋਂਕਿ ਤਾਮਿਲਨਾਡੂ ਵਿਚ 23 ਅਪ੍ਰੈਲ ਨੂੰ ਪੋਲਿੰਗ ਹੋਵੇਗੀ। ਚੋਣਾਂ ਹਿੰਸਾ ਜਾਂ ਦਬਾਅ ਮੁਕਤ ਹੋਣਗੀਆਂ ਤੇ ਚੋਣ ਕਮਿਸ਼ਨ ਕਿਸੇ ਵੀ ਉਲੰਘਣਾ ਖਿਲਾਫ਼ ਸਖ਼ਤ ਕਾਰਵਾਈ ਕਰੇਗਾ।&rdquo