ਕਜ਼ਾਖ਼ਸਤਾਨ ’ਚ ਰਾਇਸ਼ੁਮਾਰੀ ਰਾਹੀਂ ਨਵਾਂ ਸੰਵਿਧਾਨ ਮਨਜ਼ੂਰ

ਮੱਧ ਏਸ਼ੀਆ ਦੇ ਸਭ ਤੋਂ ਵੱਡੇ ਦੇਸ਼ ਕਜ਼ਾਖ਼ਸਤਾਨ &rsquoਚ ਰਾਸ਼ਟਰਪਤੀ ਕਾਸਿਮ-ਜੋਮਾਰਤ ਤੋਕਾਯੇਵ ਦੀ ਸੱਤਾ &rsquoਤੇ ਜਕੜ ਮਜ਼ਬੂਤ ਕਰਨ ਵਾਲੇ ਨਵੇਂ ਸੰਵਿਧਾਨ ਨੂੰ ਰਾਇਸ਼ੁਮਾਰੀ &rsquoਚ ਭਾਰੀ ਬਹੁਮਤ ਨਾਲ ਮਨਜ਼ੂਰੀ ਮਿਲ ਗਈ ਹੈ। ਅੱਜ ਜਾਰੀ ਮੁੱਢਲੇ ਨਤੀਜਿਆਂ ਅਨੁਸਾਰ ਦੇਸ਼ &rsquoਚ ਕੇਂਦਰੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਬੀਤੇ ਦਿਨ ਪਈਆਂ ਵੋਟਾਂ ਦੌਰਾਨ 87 ਫੀਸਦ ਤੋਂ ਵੱਧ ਵੋਟਰਾਂ ਨੇ ਸੰਵਿਧਾਨਕ ਤਬਦੀਲੀਆਂ ਦੀ ਹਮਾਇਤ ਕੀਤੀ ਹੈ। ਇਨ੍ਹਾਂ ਤਬਦੀਲੀਆਂ ਤਹਿਤ ਕਜ਼ਾਖ਼ਸਤਾਨ ਦੀ ਸੰਸਦ ਦੇ ਦੋਵਾਂ ਸਦਨਾਂ ਦਾ ਰਲੇਵਾਂ ਕੀਤਾ ਗਿਆ ਹੈ ਅਤੇ ਰਾਸ਼ਟਰਪਤੀ ਨੂੰ ਸੰਸਦ ਦੀ ਪ੍ਰਵਾਨਗੀ ਨਾਲ ਅਹਿਮ ਸਰਕਾਰੀ ਅਧਿਕਾਰੀਆਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।