ਬਰਤਾਨੀਆ ਦੇ ਇਤਿਹਾਸਕ ਰੈਸਤਰਾਂ ‘ਵੀਰਾਸਵਾਮੀ’ ਨੇ 100 ਸਾਲ ਪੂਰੇ ਕੀਤੇ

ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ &lsquoਵੀਰਾਸਵਾਮੀ&rsquo ਨੇ ਅੱਜ ਆਪਣੇ 100 ਸਾਲ ਪੂਰੇ ਕਰ ਲਏ। ਮਾਰਚ 1926 ਵਿੱਚ ਲੰਡਨ ਦੀ ਰੀਜੈਂਟ ਸਟ੍ਰੀਟ &rsquoਤੇ ਵਿਕਟਰੀ ਹਾਊਸ ਵਿੱਚ ਪਹਿਲੀ ਵਾਰ ਖੁੱਲ੍ਹਣ ਵਾਲਾ ਇਹ ਰੈਸਟੋਰੈਂਟ ਅੱਜ ਵੀ ਆਪਣੀ ਇਸ ਇਤਿਹਾਸਕ ਜਗ੍ਹਾ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਮਿਸ਼ੇਲਿਨ ਸਟਾਰ ਪ੍ਰਾਪਤ ਇਸ ਰੈਸਟੋਰੈਂਟ ਦਾ ਇਤਿਹਾਸ ਬਹੁਤ ਅਮੀਰ ਹੈ ਜਿੱਥੇ ਮਹਾਤਮਾ ਗਾਂਧੀ ਅਤੇ ਚਾਰਲੀ ਚੈਪਲਿਨ ਵਰਗੀਆਂ ਮਹਾਨ ਸ਼ਖ਼ਸੀਅਤਾਂ ਮਹਿਮਾਨ ਬਣ ਚੁੱਕੀਆਂ ਹਨ। ਰੈਸਟੋਰੈਂਟ ਆਪਣੀ ਸਦੀ (100ਵੀਂ ਵਰ੍ਹੇਗੰਢ) ਮਨਾਉਣ ਲਈ ਇੱਕ ਸਦੀ ਪਹਿਲਾਂ ਦੇ ਮੈਨਯੂ ਦੇ ਕੁਝ ਖਾਸ ਪਕਵਾਨਾਂ ਨੂੰ ਮੁੜ ਪੇਸ਼ ਕਰ ਰਿਹਾ ਹੈ, ਜਿਨ੍ਹਾਂ ਨੂੰ ਸਟਾਫ਼ ਉਸ ਸਮੇਂ ਦੀ ਕਲਾਸਿਕ ਵਰਦੀ ਪਹਿਨ ਕੇ ਪਰੋਸ ਰਿਹਾ ਹੈ ਹਾਲਾਂਕਿ ਇਨ੍ਹਾਂ ਜਸ਼ਨਾਂ &rsquoਤੇ &lsquoਸੇਵ ਵੀਰਾਸਵਾਮੀ&rsquo ਮੁਹਿੰਮ ਦਾ ਪਰਛਾਵਾਂ ਵੀ ਹੈ। ਇਹ ਮੁਹਿੰਮ ਰੈਸਟੋਰੈਂਟ ਦੇ ਮਾਲਕ &lsquoਕ੍ਰਾਊਨ ਐਸਟੇਟ&rsquo ਤੋਂ ਵਿਕਟਰੀ ਹਾਊਸ ਦੀ ਲੀਜ਼ ਨੂੰ ਨਵਿਆਉਣ ਲਈ ਚਲਾਈ ਜਾ ਰਹੀ ਹੈ। ਸਹਿ-ਮਾਲਕ ਰਣਜੀਤ ਮਥਰਾਣੀ ਨੇ ਕਿਹਾ, &lsquo&lsquoਜੇਕਰ ਵੀਰਾਸਵਾਮੀ ਦੂਜੀ ਵਿਸ਼ਵ ਜੰਗ ਦੇ ਹਮਲਿਆਂ (ਬਲਿਟਜ਼) ਤੋਂ ਬਚ ਸਕਦਾ ਹੈ, ਤਾਂ ਯਕੀਨਨ ਇਹ ਇਸ ਬਿਨਾਂ ਸੋਚੇ-ਸਮਝੇ ਕੀਤੇ ਜਾ ਰਹੇ ਮੁੜ-ਵਿਕਾਸ ਦੇ ਫੈਸਲੇ ਨੂੰ ਪਲਟਣ ਵਿੱਚ ਵੀ ਸਫਲ ਹੋਵੇਗਾ।&rsquo&rsquo