ਪੰਜਾਬ ’ਚ ਰਸੋਈ ਗੈਸ ਦਾ ਸੰਕਟ ਹੋਇਆ ਡੂੰਘਾ ਸਪਲਾਈ ’ਚ 20 ਫ਼ੀਸਦੀ ਕਟੌਤੀ

 ਪੰਜਾਬ ਵਿੱਚ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਖਪਤਕਾਰਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਫੈਡਰੇਸ਼ਨ ਆਫ਼ ਐਲ.ਪੀ.ਜੀ. ਡਿਸਟਰੀਬਿਊਟਰਜ਼ ਆਫ਼ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਗੈਸ ਦੀ ਸਪਲਾਈ ਵਿੱਚ ਕਰੀਬ 20 ਫ਼ੀਸਦੀ ਦੀ ਕਟੌਤੀ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ ਹਰ ਮਹੀਨੇ 27 ਲੱਖ ਸਿਲੰਡਰਾਂ ਦੀ ਖਪਤ ਹੁੰਦੀ ਸੀ, ਉੱਥੇ ਹੁਣ ਇਹ ਸਪਲਾਈ ਘਟ ਕੇ ਮਹਿਜ਼ 21 ਲੱਖ ਰਹਿ ਗਈ ਹੈ।
ਇਸ ਸੰਕਟ ਕਾਰਨ ਲੁਧਿਆਣਾ ਵਰਗੇ ਵੱਡੇ ਉਦਯੋਗਿਕ ਸ਼ਹਿਰਾਂ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੂਬੇ ਦੀਆਂ 980 ਗੈਸ ਏਜੰਸੀਆਂ ਕੋਲ ਰੋਜ਼ਾਨਾ ਹਜ਼ਾਰਾਂ ਬੁਕਿੰਗਾਂ ਬਕਾਇਆ ਪਈਆਂ ਹਨ, ਜਿਸ ਕਾਰਨ ਡੀਲਰਾਂ ਨੂੰ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।