ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦੇਣ ਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਨੇ ਅੱਜ ਬਜਟ ਇਜਲਾਸ ਦੇ ਆਖ਼ਰੀ ਦਿਨ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਬਹੁਜਨ ਸਮਾਜ ਪਾਰਟੀ ਦੇ ਬਾਨੀ ਅਤੇ ਉੱਘੇ ਦਲਿਤ ਨੇਤਾ ਮਰਹੂਮ ਕਾਂਸ਼ੀ ਰਾਮ ਨੂੰ ਸਿਖਰਲੇ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕਰੇ। ਅੱਜ ਇਨ੍ਹਾਂ ਮਤਿਆਂ ਦੇ ਨਾਲ ਹੀ 6 ਮਾਰਚ ਨੂੰ ਸ਼ੁਰੂ ਹੋਇਆ ਬਜਟ ਇਜਲਾਸ ਸਮਾਪਤ ਹੋ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਅੱਜ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀਆਂ ਰਿਪੋਰਟਾਂ ਵੀ ਪੇਸ਼ ਹੋਈਆਂ।ਜ਼ਿਲ੍ਹਾ ਰੋਪੜ &rsquoਚ ਜਨਮੇ ਨੇਤਾ ਕਾਂਸ਼ੀ ਰਾਮ ਦੀ 15 ਮਾਰਚ ਨੂੰ 92ਵੀਂ ਜਨਮ ਵਰ੍ਹੇਗੰਢ ਸੀ ਜਿਸ ਤੋਂ ਇੱਕ ਦਿਨ ਬਾਅਦ ਪੰਜਾਬ ਵਿਧਾਨ ਸਭਾ &rsquoਚ &lsquoਆਪ&rsquo ਸਰਕਾਰ ਨੇ ਇਹ ਮਤਾ ਪਾਸ ਕੀਤਾ ਹੈ। ਅੱਜ ਸਦਨ &rsquoਚ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਨਹੀਂ ਸਨ। ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਦਲਿਤ ਆਗੂ ਕਾਂਸ਼ੀ ਰਾਮ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਮਤੇ ਦੀ ਹਮਾਇਤ ਕੀਤੀ। ਸਦਨ &rsquoਚੋਂ ਭਾਜਪਾ ਵਿਧਾਇਕ ਗ਼ੈਰ-ਹਾਜ਼ਰ ਰਹੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਹ ਮਤਾ ਪੇਸ਼ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਲਿਜਾਣ &rsquoਚ ਬਾਬੂ ਕਾਂਸ਼ੀ ਰਾਮ ਨੇ ਅਹਿਮ ਭੂਮਿਕਾ ਨਿਭਾਈ। ਕਾਂਸ਼ੀ ਰਾਮ ਦੀ ਜਨਮ ਭੂਮੀ ਦੇ ਸਕੂਲ ਦਾ ਨਾਮਕਰਨ ਬਾਬੂ ਕਾਂਸ਼ੀ ਰਾਮ ਦੇ ਨਾਂ &rsquoਤੇ ਕਰਨ ਦਾ ਬੀਤੇ ਦਿਨ ਐਲਾਨ ਕੀਤਾ ਗਿਆ ਹੈ ਅਤੇ ਦੋ ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ ਤੇ ਇੱਕ ਲਾਇਬਰੇਰੀ ਵੀ ਬਣਾਈ ਜਾਵੇਗੀ।