ਟਰੰਪ ਨੇ ਕਿਊਬਾ ਨੂੰ ਕਬਜੇ ਵਿੱਚ ਲੈਣ ਦੀ ਪੑਗਟਾਈ ਇੱਛਾ

ਹਵਾਨਾ,- ਹਵਾਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਊਬਾ ਵਿੱਚ ਸੋਮਵਾਰ ਨੂੰ ਦੇਸ਼-ਪੱਧਰੀ ਬਲੈਕਆਉਟ ਹੋ ਗਿਆ, ਜਿਸ ਨਾਲ ਲਗਭਗ 1.1 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ ਖਾਨਾਂ ਮੰਤਰਾਲੇ ਨੇ ਕਿਹਾ ਕਿ ਦੇਸ਼ ਦੀ ਬਿਜਲੀ ਪ੍ਰਣਾਲੀ ਪੂਰੀ ਤਰ੍ਹਾਂ ਡਿਸਕਨੈਕਟ ਹੋ ਗਈ ਹੈ ਅਤੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਨੇ ਇਸ ਸੰਕਟ ਲਈ ਅਮਰੀਕਾ ਵੱਲੋਂ ਲਾਈਆਂ ਊਰਜਾ ਸਬੰਧੀ ਪਾਬੰਦੀਆਂ ਨੂੰ ਵੀ ਜ਼ਿੰਮੇਵਾਰ ਦੱਸਿਆ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਊਬਾ ਨੂੰ &ldquoਕਮਜ਼ੋਰ ਦੇਸ਼&rdquo ਕਹਿੰਦੇ ਹੋਏ ਆਖਿਆ ਕਿ ਉਹ ਕਿਊਬਾ ਦੇ ਮਾਮਲੇ ਵਿੱਚ ਵੱਡੇ ਕਦਮ ਚੁੱਕ ਸਕਦੇ ਹਨ ਤੇ ਉਸ ਨੂੰ ਆਪਣੇ ਕਬਜੇ ਵਿੱਚ ਲੈ ਸਕਦੇ ਹਨ।ਜਿਕਰਯੋਗ ਹੈ ਕਿ ਅਮਰੀਕਾ ਦੀ ਮੰਗ ਹੈ ਕਿ ਕਿਊਬਾ ਦੇ ਰਾਸ਼ਟਰਪਤੀ ਮਿਗੂਅਲ ਡਾਇਜ਼ ਕੈਨਲ ਰਾਜਨੀਤਿਕ ਕੈਦੀਆਂ ਨੂੰ ਰਿਹਾ ਕਰਨ ਅਤੇ ਆਰਥਿਕ-ਰਾਜਨੀਤਿਕ ਸੁਧਾਰ ਕਰਨ। ਵਾਸ਼ਿੰਗਟਨ ਅਤੇ ਹਵਾਨਾ ਵਿਚਕਾਰ ਕਿਊਬਾ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਵੀ ਜਾਰੀ ਹੈ।