ਇਰਾਨ ਜੰਗ ਉੱਤੇ ਅਮਰੀਕੀ ਕਾਊਂਟਰ ਟੈਰੋਰਿਜ਼ਮ ਸੈਂਟਰ ਦੇ ਡਾਇਰੈਕਟਰ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ: ਇਰਾਨ ਜੰਗ ਦੇ ਮੁੱਦੇ ਉੱਤੇ ਅਮਰੀਕੀ ਕਾਊਂਟਰ ਟੈਰੋਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਅਸਤੀਫ਼ਾ ਦੇ ਦਿੱਤਾ ਹੈ।ਉਨ੍ਹਾਂ ਆਖਿਆ ਕਿ ਉਹ ਇਰਾਨ &lsquoਤੇ ਕੀਤੇ ਗਏ ਸੈਨਿਕ ਹਮਲਿਆਂ ਨੂੰ ਜਾਇਜ਼ ਨਹੀਂ ਮੰਨਦੇ ਅਤੇ &ldquoਜ਼ਮੀਰ ਦੇ ਖ਼ਿਲਾਫ਼&rdquo ਇਸ ਯੁੱਧ ਦਾ ਸਮਰਥਨ ਨਹੀਂ ਕਰ ਸਕਦੇ। ਕੈਂਟ ਨੇ ਦਾਅਵਾ ਕੀਤਾ ਕਿ ਇਰਾਨ ਤੋਂ ਅਮਰੀਕਾ ਨੂੰ ਕੋਈ ਤੁਰੰਤ ਖ਼ਤਰਾ ਨਹੀਂ ਸੀ।ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਹ ਦੋਸ਼ ਰੱਦ ਕੀਤੇ ਗਏ ਹਨ। ਇਹ ਅਸਤੀਫ਼ਾ ਉਸ ਸਮੇਂ ਆਇਆ ਹੈ ਜਦੋਂ ਦੇਸ਼ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਵੱਧ ਰਹੀਆਂ ਹਨ ਅਤੇ ਇਹ ਵੀ ਦਰਸਾਉਂਦਾ ਹੈ ਕਿ ਯੁੱਧ ਬਾਰੇ ਸਰਕਾਰ ਦੇ ਅੰਦਰ ਵੀ ਅਸਹਿਮਤੀ ਮੌਜੂਦ ਹੈ।