ਦੁਬਈ ਇੰਟਰਨੈਸ਼ਨਲ ਏਅਰਪੋਰਟ ਨੇੜੇ ਫਿਊਲ ਟੈਂਕ ‘ਤੇ ਹਮਲਾ

ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅੱਜ 17ਵਾਂ ਦਿਨ ਹੈ। ਅੱਜ ਸਵੇਰੇ ਦੁਬਈ ਇੰਟਰਨੈਸ਼ਲ ਏਅਰਪੋਰਟ ਕੋਲ ਇਕ ਫਿਊਲ ਟੈਂਕ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਵੀ ਜੰਗ ਦੌਰਾਨ ਇਥੇ ਹਮਲਾ ਹੋ ਚੁੱਕਾ ਹੈ। ਹਮਲੇ ਦੇ ਕਾਰਨ ਕੁਝ ਉਡਾਣਾਂ ਨੂੰ ਦੂਜੇ ਏਅਰਪੋਰਟ ਵੱਲੋਂ ਡਾਇਵਰਟ ਕਰ ਦਿੱਤਾ ਗਿਆ।
ਟਰੰਪ ਨੇ ਐਤਵਾਰ ਨੂੰ NATO ਦੇਸ਼ਾਂ ਨੂੰ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਸਹਿਯੋਗੀ ਦੇਸ਼ ਹੋਰਮੁਜ਼ ਸਟ੍ਰੇਟ ਨੂੰ ਖੁੱਲ੍ਹਾ ਰੱਖਣ ਵਿਚ ਮਦਦ ਨਹੀਂ ਕਰਦੇ ਤਾਂ NATO ਦਾ ਭਵਿੱਖ ਬਹੁਤ ਖਰਾਬ ਹੋ ਸਕਦਾ ਹੈ। ਟਰੰਪ ਨੇ ਕਿਹਾ ਕਿ ਸਾਡੇ ਕੋਲ ਨਾਟੋ ਨਾਂ ਦੀ ਇਕ ਵਿਵਸਥਾ ਹੈ। ਅਸੀਂ ਉਨ੍ਹਾਂ ਨਾਲ ਬਹੁਤ ਚੰਗੇ ਰਹੇ ਹਾਂ। ਸਾਨੂੰ ਯੂਕਰੇਨ ਦੇ ਮਾਮਲੇ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਨਹੀਂ ਸੀ। ਫਿਰ ਵੀ ਅਸੀਂ ਉਨ੍ਹਾਂ ਦੀ ਮਦਦ ਕੀਤੀ। ਹੁਣ ਦੇਖਣਾ ਹੈ ਕਿ ਕੀ ਉਹ ਸਾਡੀ ਮਦਦ ਕਰਦੇ ਹਨ।
ਟਰੰਪ ਨੇ ਹੋਰਮੁਜ਼ ਸਟ੍ਰੇਟ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਨੂੰ ਇਸ ਰਸਤੇ ਦੀ ਸੁਰੱਖਿਆ ਲਈ ਜੰਗੀ ਜਹਾਜ਼ ਅਤੇ ਲੋੜੀਂਦੀ ਸਹਾਇਤਾ ਭੇਜਣ ਦੀ ਅਪੀਲ ਕੀਤੀ ਹੈ, ਜੋ ਦੁਨੀਆ ਦੇ 20% ਤੇਲ ਨੂੰ ਢੋਹਦਾ ਹੈ।