ਹਵਾਲਗੀ ਤੋਂ ਬਚਣ ਲਈ Nirav Modi ਨੇ ਦਿੱਤਾ ਤਸੀਹਿਆਂ ਦਾ ‘ਤਰਕ’

ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਆਪਣੀ ਹਵਾਲਗੀ ਖ਼ਿਲਾਫ਼ ਮੁੜ ਵਿਚਾਰ ਕੀਤੇ ਜਾਣ ਦੀ ਅਪੀਲ ਉੱਤੇ ਲੰਡਨ ਹਾਈ ਕੋਰਟ ਵਿੱਚ ਸੁਣਵਾਈ ਪੂਰੀ ਹੋ ਗਈ ਹੈ। ਅਪੀਲ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਜਾਂਚ ਏਜੰਸੀਆਂ ਵੱਲੋਂ ਪੁੱਛ-ਪੜਤਾਲ ਦੌਰਾਨ ਉਸ ਨੂੰ ਤਸੀਹੇ ਦਿੱਤੇ ਜਾਣ ਦਾ ਖਤਰਾ ਹੈ।
ਰਾਇਲ ਕੋਰਟਸ ਆਫ਼ ਜਸਟਿਸ (Royal Courts of Justice) ਵਿੱਚ ਅਪੀਲ ਉੱਤੇ ਸੁਣਵਾਈ ਕਰ ਰਹੇ ਜੱਜ ਜੈਰੇਮੀ ਸਟੂਅਰਟ-ਸਮਿਥ ਅਤੇ ਜਸਟਿਸ ਰੌਬਰਟ ਜੇਅ ਨੇ ਦਿਨ ਭਰ ਚੱਲੀਆਂ ਦਲੀਲਾਂ ਸੁਣ ਕੇ ਅਖੀਰ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ।