ਪੱਛਮੀ ਬੰਗਾਲ ਦੀਆਂ 291 ਸੀਟਾਂ ਤੋਂ ਚੋਣ ਲੜਾਂਗੇ: ਮਮਤਾ

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਸੱਤਾ ਧਿਰ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਪਾਰਟੀ ਸੂਬੇ ਦੀਆਂ 294 &rsquoਚੋਂ 291 ਸੀਟਾਂ &rsquoਤੇ ਚੋਣ ਲੜੇਗੀ। ਕੋਲਕਾਤਾ &rsquoਚ ਪ੍ਰੈਸ ਕਾਨਫਰੰਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਦਾਰਜੀਲਿੰਗ ਪਹਾੜੀਆਂ ਦੀਆਂ ਬਾਕੀ ਤਿੰਨ ਸੀਟਾਂ &rsquoਤੇ ਅਨਿਤ ਥਾਪਾ ਦੀ ਅਗਵਾਈ ਹੇਠਲਾ ਭਾਰਤੀ ਗੋਰਖਾ ਪ੍ਰਜਾਤਾਂਤਰਿਕ ਮੋਰਚਾ (ਬੀ ਜੀ ਪੀ ਐੱਮ) ਚੋਣ ਲੜੇਗਾ। ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਚੋਣ ਲੜੇਗੀ। ਉਨ੍ਹਾਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਸੂਬਾ ਪ੍ਰਧਾਨ ਸੁਬ੍ਰਤ ਬਖਸ਼ੀ ਨਾਲ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਭਰੋਸਾ ਜ਼ਾਹਿਰ ਕੀਤਾ ਕਿ ਟੀ ਐੱਮ ਸੀ 2026 ਦੀਆਂ ਵਿਧਾਨ ਸਭਾ ਚੋਣਾਂ &rsquoਚ ਅਸਾਨੀ ਨਾਲ ਜਿੱਤ ਦਰਜ ਕਰੇਗੀ।

ਉਨ੍ਹਾਂ ਚੋਣ ਕਮਿਸ਼ਨ &rsquoਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰੇ &rsquoਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਨੀਅਰ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬੇ &rsquoਚ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸਥਿਤੀ &rsquoਚ ਚੋਣ ਕਮਿਸ਼ਨ ਤੇ ਭਾਜਪਾ ਜ਼ਿੰਮੇਵਾਰ ਹੋਣਗੇ।