ਤਾਲਿਬਾਨ ਟਿਕਾਣਿਆਂ ’ਤੇ ਪਾਕਿਸਤਾਨ ਦੇ ਹਵਾਈ ਹਮਲੇ

ਪਾਕਿਸਤਾਨ ਨੇ ਰਾਤ ਭਰ ਅਫ਼ਗ਼ਾਨਿਸਤਾਨ &rsquoਚ ਅਤਿਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲੇ ਕੀਤੇ ਹਨ। ਦੂਜੇ ਪਾਸੇ ਅਫ਼ਗ਼ਾਨ ਸਰਕਾਰ ਨੇ ਦੋਸ਼ ਲਾਇਆ ਕਿ ਕਾਬੁਲ ਦੇ ਮੁੜ ਵਸੇਬਾ ਹਸਪਤਾਲ &rsquoਤੇ ਇਸਲਾਮਾਬਾਦ ਦੇ ਹਮਲਿਆਂ &rsquoਚ ਘੱਟੋ-ਘੱਟ 400 ਜਣੇ ਮਾਰੇ ਗਏ ਹਨ।

ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਅਨੁਸਾਰ ਇਹ ਹਮਲੇ 26 ਫਰਵਰੀ ਨੂੰ ਸ਼ੁਰੂ ਕੀਤੇ ਗਏ ਅਪਰੇਸ਼ਨ ਗ਼ਜ਼ਬ-ਲਿਲ-ਹਕ ਦੇ ਜਾਰੀ ਰਹਿਣ ਦੌਰਾਨ ਹੋਏ ਹਨ। ਪਾਕਿਸਤਾਨ ਨੇ 2600 ਕਿਲੋਮੀਟਰ ਲੰਮੀ ਸਰਹੱਦ &rsquoਤੇ ਅਫ਼ਗ਼ਾਨ ਤਾਲਿਬਾਨ ਬਲਾਂ ਦੇ ਕਥਿਤ ਹਮਲਿਆਂ ਦੇ ਜਵਾਬ &rsquoਚ ਇਹ ਅਪਰੇਸ਼ਨ ਸ਼ੁਰੂ ਕੀਤਾ ਸੀ। ਸੂਚਨਾ ਮੰਤਰੀ ਅੱਤਾਉੱਲਾ ਤਰਾਰ ਨੇ ਐਕਸ &rsquoਤੇ ਪਾਈ ਪੋਸਟ &rsquoਚ ਕਿਹਾ, &lsquo&lsquoਪਾਕਿਸਤਾਨ ਦੇ ਹਥਿਆਰਬੰਦ ਬਲਾਂ ਨੇ 16 ਮਾਰਚ ਦੀ ਰਾਤ ਨੂੰ ਅਪਰੇਸ਼ਨ ਗ਼ਜ਼ਬ-ਲਿਲ-ਹਕ ਤਹਿਤ ਕਾਬੁਲ ਤੇ ਨੰਗਰਹਾਰ &rsquoਚ ਅਫ਼ਗ਼ਾਨ ਤਾਲਿਬਾਨ ਹਕੂਮਤ ਦੇ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲੇ ਕੀਤੇ ਹਨ।&rsquo&rsquo ਉਨ੍ਹਾਂ ਦਾਅਵਾ ਕੀਤਾ ਕਿ ਕਾਬੁਲ &rsquoਚ ਦੋ ਥਾਵਾਂ &rsquoਤੇ ਤਕਨੀਕੀ ਸਹਾਇਤਾ ਢਾਂਚਾ ਅਤੇ ਗੋਲਾ-ਬਾਰੂਦ ਭੰਡਾਰਨ ਸਹੂਲਤਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਹੋਏ ਧਮਾਕੇ ਸਪੱਸ਼ਟ ਤੌਰ &rsquoਤੇ ਵੱਡੇ ਪੱਧਰ &rsquoਤੇ ਗੋਲਾ-ਬਾਰੂਦ ਡਿੱਪੂ ਦੀ ਮੌਜੂਦਗੀ ਦਾ ਸੰਕੇਤ ਦਿੰਦੇ ਹਨ।