ਜਰਮਨੀ ਦੇ ਹੇਸਨ ਸੂਬੇ ਵਿੱਚ 15 ਮਾਰਚ ਨੂੰ ਹੋਈਆਂ ਵਿਦੇਸ਼ੀ ਕੌਂਸਲਾਂ, ਸ਼ਹਿਰੀ ਕੌਂਸਲਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ।

 ਫਰੈਂਕਫਰਟ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਨੇ ਪਹਿਲੀ ਵਾਰ ਗਰੀਨ ਪਾਰਟੀ ਦੀ ਟਿਕਟ &lsquoਤੇ ਸ਼ਹਿਰੀ ਪਾਰਲੀਮੈਂਟ ਦੀ ਚੋਣ ਲੜੀ ਅਤੇ ਲਗਭਗ 51 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ। ਭਾਵੇਂ ਉਹ ਸੀਟ ਹਾਸਲ ਨਾ ਕਰ ਸਕੇ, ਪਰ ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਉਨ੍ਹਾਂ ਨੇ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਦੂਜੀ ਵਾਰ ਭਾਰੀ ਜਿੱਤ ਦਰਜ ਕੀਤੀ।

Kelkheim ਸ਼ਹਿਰ ਵਿੱਚ ਹਰਪ੍ਰੀਤ ਕੌਰ ਸੰਧੂ ਨੇ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਜਾਣ ਦੇ ਨਾਲ ਨਾਲ ਸ਼ਹਿਰੀ ਕੌਂਸਲ ਵਿੱਚ ਵੀ ਜਿੱਤ ਪ੍ਰਾਪਤ ਕੀਤੀ। ਕਮਲਪ੍ਰੀਤ ਕੌਰ ਨੇ ਵੀ ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਕਾਮਯਾਬੀ ਹਾਸਲ ਕੀਤੀ।

ਮਾਰਬਰਗ ਤੋਂ ਜਰਮਨ ਦੀ ਸਿੱਖ ਭਾਈਚਾਰੇ ਦੀ ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਭਾਈ ਨਿਰਮਲ ਸਿੰਘ ਹੰਸਪਾਲ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਗਏ। ਇਸ ਤੋਂ ਇਲਾਵਾ, ਕਸ਼ਮੀਰੀ ਮੂਲ ਦੀ ਨੌਜਵਾਨ ਆਗੂ ਮਾਹਵੇਸ਼ ਇਫਤਕਾਰ ਨੇ ਮਾਈਨ-ਕਿੰਜ਼ਿਗ ਜ਼ਿਲ੍ਹੇ ਤੋਂ ਦੂਜੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤ ਕੇ ਆਪਣੀ ਮਜ਼ਬੂਤ ਪਕੜ ਦਰਸਾਈ।

ਇਹ ਨਤੀਜੇ ਦਰਸਾਉਂਦੇ ਹਨ ਕਿ ਹੇਸਨ ਵਿੱਚ ਪੰਜਾਬੀ ਭਾਈਚਾਰਾ ਨਾ ਸਿਰਫ਼ ਸਮਾਜਿਕ ਤੌਰ &lsquoਤੇ ਸਗੋਂ ਰਾਜਨੀਤਿਕ ਮੈਦਾਨ ਵਿੱਚ ਵੀ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ।
ਗੁਰਦੁਆਰਾ ਸਿੱਖ ਸੈਂਟਰ ਦੇ ਪ੍ਰਧਾਨ ਭਾਈ ਅਨੂਪ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਦਲ ਖਾਲਸਾ ਦੇ ਪ੍ਰਧਾਨ ਭਾਈਂ ਹਰਮੀਤ ਸਿੰਘ ਅੰਗਰੇਜ਼ ਸਿੰਘ ਗੁਰਦੁਆਰਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲਿਆਂ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਜਰਮਨ ਦੇ ਸੰਵਿਧਾਨ ਅਨੁਸਾਰ ਆਪਣੇ ਭਾਈਚਾਰੇ ਦੀ ਸੇਵਾ ਤੇ ਭਾਰਤ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਪ੍ਰਤੀ ਜਾਣੂ ਕਰਾਉਣ ।