ਨਫ਼ਰਤ ਦੇ ਮਾਮਲੇ ’ਚ ਰੂਸ ਤੇ ਇਰਾਨ ਭਰਾ-ਭਰਾ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਰੂਸ ਤੇ ਇਰਾਨ ਨੂੰ &lsquoਨਫ਼ਰਤ ਦੇ ਮਾਮਲੇ &rsquoਚ ਭਰਾ-ਭਰਾ&rsquo ਦੱਸਿਆ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਅਜਿਹੇ ਸਮੇਂ ਸਹਿਯੋਗ ਮੰਗਿਆ ਜਦੋਂ ਪੱਛਮੀ ਏਸ਼ੀਆ &rsquoਚ ਜਾਰੀ ਜੰਗ ਕਾਰਨ ਅਮਰੀਕਾ ਦੀ ਸਾਲਸੀ ਵਾਲੀ ਰੂਸ-ਯੂਕਰੇਨ ਸ਼ਾਂਤੀ ਵਾਰਤਾ ਦੀ ਰਫ਼ਤਾਰ ਮੱਠੀ ਪੈ ਗਈ ਹੈ। ਜ਼ੇਲੈਂਸਕੀ ਨੇ ਦੇਸ਼ ਦੇ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਨੂੰ ਨਾ ਭੁੱਲਣ ਅਤੇ ਸੁਝਾਅ ਦਿੱਤਾ ਕਿ ਅਮਰੀਕਾ ਤੇ ਹੋਰ ਦੇਸ਼ ਪੱਛਮੀ ਏਸ਼ੀਆ ਦੇ ਸੰਘਰਸ਼ &rsquoਚ ਯੂਕਰੇਨ ਦੀ ਡਰੋਨ-ਰੋਕੂ ਤਕਨੀਕ ਦੀ ਵਰਤੋਂ ਕਰ ਸਕਦੇ ਹਨ। ਪੱਛਮੀ ਏਸ਼ੀਆ &rsquoਚ ਜਾਰੀ ਜੰਗ ਨੇ ਤੇਲ ਮਾਲੀਏ &rsquoਚ ਵਾਧੇ ਰਾਹੀਂ ਰੂਸ ਦੇ ਸੁਸਤ ਅਰਥਚਾਰੇ &rsquoਚ ਮੁੜ ਜਾਨ ਪਾ ਦਿੱਤੀ ਹੈ। ਬਰਤਾਨੀਆ ਦੀ ਸੰਸਦ &rsquoਚ ਜ਼ੇਲੈਂਸਕੀ ਨੇ ਕਿਹਾ, &lsquo&lsquoਰੂਸ ਤੇ ਇਰਾਨ ਦੀਆਂ ਸਰਕਾਰਾਂ ਨਫ਼ਰਤ ਦੇ ਮਾਮਲੇ &rsquoਚ ਭਰਾ-ਭਰਾ ਹਨ ਅਤੇ ਇਸ ਲਈ ਉਹ ਹਥਿਆਰਾਂ ਦੇ ਮਾਮਲੇ &rsquoਚ ਵੀ ਭਰਾ-ਭਰਾ ਹਨ। ਅਸੀਂ ਚਾਹੁੰਦੇ ਹਾਂ ਕਿ ਨਫ਼ਰਤ &rsquoਤੇ ਆਧਾਰਿਤ ਸਰਕਾਰਾਂ ਕਦੇ ਕਿਸੇ ਵੀ ਚੀਜ਼ &rsquoਚ ਜਿੱਤ ਹਾਸਲ ਨਾ ਕਰ ਸਕਣ।&rsquo&rsquo
ਲੰਡਨ &rsquoਚ 10 ਡਾਊਨਿੰਗ ਸਟ੍ਰੀਟ &rsquoਚ ਜ਼ੇਲੈਂਸਕੀ ਨਾਲ ਗੱਲਬਾਤ ਦੌਰਾਨ ਸਟਾਰਮਰ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਰਾਨ ਸੰਘਰਸ਼ ਤੋਂ ਲਾਭ ਨਹੀਂ ਮਿਲਣਾ ਚਾਹੀਦਾ ਭਾਵੇਂ ਉਹ ਤੇਲ ਕੀਮਤਾਂ &rsquoਚ ਵਾਧੇ ਕਾਰਨ ਹੋਵੇ ਜਾਂ ਪਾਬੰਦੀਆਂ &rsquoਚ ਢਿੱਲ ਕਰ ਕੇ। ਇਹ ਮੀਟਿੰਗ ਅਜਿਹੇ ਸਮੇਂ ਹੋਈ ਜਦੋਂ ਅਮਰੀਕਾ ਨੇ ਆਲਮੀ ਸਪਲਾਈ ਦੇ ਦਬਾਅ ਘਟਾਉਣ ਲਈ ਰੂਸੀ ਤੇਲ &rsquoਤੇ ਕੁਝ ਪਾਬੰਦੀਆਂ ਆਰਜ਼ੀ ਤੌਰ &rsquoਤੇ ਹਟਾ ਦਿੱਤੀਆਂ ਹਨ। ਜ਼ੇਲੈਂਸਕੀ ਤੇ ਕੁਝ ਹੋਰ ਯੂਰੋਪੀ ਆਗੂਆਂ ਨੇ ਅਮਰੀਕਾ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਮਾਸਕੋ ਨੂੰ ਮਾਲੀ ਤੌਰ &rsquoਤੇ ਫ਼ਾਇਦਾ ਹੋਵੇਗਾ। ਜ਼ੇਲੈਂਸਕੀ ਨੇ ਬਕਿੰਘਮ ਪੈਲੇਸ &rsquoਚ ਮਹਾਰਾਜਾ ਚਾਰਲਸ ਤੀਜੇ ਨਾਲ ਵੀ ਮੁਲਾਕਾਤ ਕੀਤੀ ਅਤੇ ਬਰਤਾਨਵੀ ਸੰਸਦ &rsquoਚ ਡਰੋਨ ਤੇ ਏ ਆਈ ਤਕਨੀਕ ਦੀ ਵਰਤੋਂ &rsquoਤੇ ਜ਼ੋਰ ਦਿੱਤਾ।