ਉੱਤਰ ਕੋਰੀਆ ਚੋਣਾਂ ’ਚ ਕਿਮ ਜੌਂਗ ਉਨ ਨੇ ਹੂੰਝਾ ਫੇਰਿਆ
_19Mar26083733AM.jfif)
ਉੱਤਰ ਕੋਰੀਆ ਦੀਆਂ 2026 ਦੀਆਂ ਸੰਸਦੀ ਚੋਣਾਂ &rsquoਚ ਕਿਮ ਜੌਂਗ ਉਨ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਯੋਨਹਾਪ ਖ਼ਬਰ ਏਜੰਸੀ ਮੁਤਾਬਕ ਕੋਰੀਆ ਵਰਕਰਜ਼ ਪਾਰਟੀ ਅਤੇ ਉਸ ਦੇ ਗੱਠਜੋੜ ਸਹਿਯੋਗੀਆਂ ਨੇ 99.93 ਫ਼ੀਸਦ ਵੋਟਾਂ ਹਾਸਲ ਕੀਤੀਆਂ ਹਨ ਅਤੇ ਸਾਰੀਆਂ ਸੀਟਾਂ &rsquoਤੇ ਕਬਜ਼ਾ ਕਰ ਲਿਆ ਹੈ। 15ਵੀਂ ਸੁਪਰੀਮ ਪੀਪਲਜ਼ ਅਸੈਂਬਲੀ ਦੇ ਨੁਮਾਇੰਦਿਆਂ ਦੀ ਚੋਣ ਲਈ 15 ਮਾਰਚ ਨੂੰ ਹੋਈਆਂ ਚੋਣਾਂ &rsquoਚ 99.99 ਫ਼ੀਸਦ ਵੋਟਾਂ ਪਈਆਂ ਸਨ। ਨਤੀਜਿਆਂ ਤੋਂ ਬਾਅਦ ਪਿਓਂਗਯਾਂਗ &rsquoਚ ਨਵੀਂ ਅਸੈਂਬਲੀ ਦਾ ਉਦਘਾਟਨੀ ਸੈਸ਼ਨ ਹੋਣਾ ਹੈ ਜਿਸ &rsquoਚ ਸਰਕਾਰ ਦੀ ਲੀਡਰਸ਼ਿਪ ਦੀ ਚੋਣ ਬਾਰੇ ਫ਼ੈਸਲਾ ਕੀਤਾ ਜਾਵੇਗਾ ਅਤੇ ਸੰਵਿਧਾਨ &rsquoਚ ਵੱਡੀ ਸੋਧ &rsquoਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਅਗਾਮੀ ਵਿਧਾਨਕ ਮੀਟਿੰਗ ਪਿਛਲੇ ਮਹੀਨੇ ਹੋਈ ਸੱਤਾ ਧਿਰ ਕੋਰੀਆ ਵਰਕਰਜ਼ ਪਾਰਟੀ ਦੀ ਨੌਵੀਂ ਕਾਂਗਰਸ ਤੋਂ ਬਾਅਦ ਹੋ ਰਹੀ ਹੈ।