ਇਸਤਰੀ ਕੌਂਸਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਆਯੋਜਿਤ ਚੌਥਾ ਇਸਤਰੀ ਕਵੀ ਦਰਬਾਰ ਇਤਿਹਾਸਿਕ ਹੋ ਨਿਬੜਿਆ

ਲੁਧਿਆਣਾ - ਇਸਤਰੀ ਕੌਂਸਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 15 ਮਾਰਚ, 2026 ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਦੀਵਾਨ ਹਾਲ ਵਿਖੇ ਚੌਥਾ ਇਸਤਰੀ ਕਵੀ ਦਰਬਾਰ ਕਰਵਾਇਆ ਗਿਆ । ਪ੍ਰਿੰਸੀਪਲ ਕਵਲਜੀਤ ਕੌਰ ਚੀਫ਼ ਆਰਗੇਨਾਈਜ਼ਰ, ਇਸਤ੍ਰੀ ਕੌਂਸਲ ਦੀ ਸੁਯੋਗ ਅਗਵਾਈ ਵਿੱਚ ਇਹ ਕਵੀ ਦਰਬਾਰ ਸ਼ਾਨਦਾਰ ਹੋ ਨਿਭਿਆ। ਇਸ ਕਵੀ ਦਰਬਾਰ ਵਿੱਚ ਵੱਖ- ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਤੇ ਇਸਤਰੀ ਕੌਂਸਲ ਦੀਆਂ ਭੈਣਾਂ ਨੇ ਹਿੱਸਾ ਲਿਆ। ਇਸ ਕਵੀ ਦਰਬਾਰ ਲਈ ਜੋ ਵਿਸ਼ਿਆਂ ਦੀ ਚੋਣ ਕੀਤੀ ਗਈ ਸੀ ਉਹ ਸਨ - ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਬ੍ਰਹਮ ਗਿਆਨੀ ਕਉ ਸਦਾ ਆਦੇਸ, ਗੁਰਮੁਖ ਬੁਢੇ ਕਦੇ ਨਾਹੀ, ਜੋਬਨ ਜਾਂਦੇ ਨਾ ਡਰਾਂ , ਓਨਾ ਨੋ ਸਭੁ ਜਗਤੁ ਕਰੇ ਨਮਸਕਾਰ । ਕਵੀ-ਦਰਬਾਰ ਦਾ ਅਰੰਭ ਇਸਤਰੀ ਕੌਂਸਲ ਦੇ ਮੈਂਬਰਾਂ ਰਾਹੀ ਦੇਹ ਸਿਵਾ ਬਰ ਮੋਹਿ ਇਹੈ ਸ਼ਬਦ ਦੇ ਗਾਇਨ ਨਾਲ ਹੋਇਆ। ਦਿੱਲੀ ਦੇ ਸਟੇਟ ਸਕੱਤਰ ਬੀਬੀ ਹਰਚਰਨ ਕੌਰ ਨੇ ਆਰੰਭਕ ਸ਼ਬਦ ਆਖਦਿਆਂ ਹੋਇਆਂ ਸਭ ਨੂੰ ਜੀ ਆਇਆਂ ਨੂੰ ਕਿਹਾ । ਉਪਰੰਤ ਡਾ. ਭੁਪਿੰਦਰ ਕੌਰ ਕਵਿਤਾ ਐਡੀਸ਼ਨਲ ਚੀਫ਼ ਆਰਗੇਨਾਈਜ਼ਰ (ਇਸਤ੍ਰੀ ਕੌਂਸਲ) ਨੇ ਇਸਤ੍ਰੀ ਕੌਂਸਲ ਦੇ ਕਾਰਜਾਂ ਤੇ ਕਾਰਜ-ਵਿਧੀ ਦੀ ਜਾਣਕਾਰੀ ਦਿੱਤੀ ਤੇ ਕਵੀ-ਦਰਬਾਰ ਦਾ ਉਦੇਸ਼ ਭੈਣਾਂ ਨੂੰ ਗੁਰੂ ਜਸ ਲਿਖਣ, ਪੜ੍ਹਨ ਤੇ ਸੁਣਨ ਤੇ ਮੰਚਾਂ ਤੇ ਪੇਸ਼ਕਾਰੀ ਲਈ ਉਤਸ਼ਾਹਿਤ ਕਰਨਾ ਦੱਸਿਆ। ਉਪਰੰਤ ਸਰਗੁਣਦੀਪ ਕੌਰ, ਜਸਪ੍ਰੀਤ ਕੌਰ ਢਿਲਵਾਂ (ਕਾਲਜ ਵਿਦਿਆਰਥਣ) ਹਰਪ੍ਰੀਤ ਕੌਰ ਰੀਤ, ਡਾ. ਹਰਮੀਤ ਕੌਰ ਮੀਤ, ਸਤਿੰਦਰ ਕੌਰ ਮੁਕੇਰੀਆਂ (ਕਾਲਜ ਵਿਦਿਆਰਥਣ), ਆਤਮਜੀਤ ਕੌਰ, ਮਲਕੀਤ ਕੌਰ ਨੰਗਲ, ਜੈਸਮੀਨ ਕੌਰ (ਕਾਲਜ ਵਿਦਿਆਰਥਣ), ਡਾ. ਭੁਪਿੰਦਰ ਕੌਰ ਕਵਿਤਾ, ਸ਼ਫਕ (ਕਾਲਜ ਵਿਦਿਆਰਥਣ) ਨਿਰਮਲ ਕੌਰ ਕੋਟਲਾ, ਅੰਸ਼ਦੀਪ ਕੌਰ, ਪਲਕਪ੍ਰੀਤ ਕੌਰ, ਡਾ. ਮਨਜੀਤ ਕੌਰ ਜੈਪੁਰ, ਮੋਨੀਕਾ (ਕਾਲਜ ਵਿਦਿਆਰਥਣ) ਪ੍ਰਤਿਭਾਨੂਰ ਕੌਰ (ਕਾਲਜ ਵਿਦਿਆਰਥਣ) ਰਾਜਵਿੰਦਰ ਕੌਰ ਲੜੋਆ, ਕਮਲਜੀਤ ਕੌਰ, ਜਸਵਿੰਦਰ ਕੌਰ ਜ਼ੀਰਕਪੁਰ, ਡਾ. ਕੁਲਵਿੰਦਰ ਕੌਰ ਨੰਗਲ, ਗਗਨਦੀਪ ਕੌਰ, ਨਵਜੋਤ ਕੌਰ ਸਿੱਧਵਾਂ ਖੁਰਦ, ਆਸ਼ਾ ਰਾਣੀ ਸਿੱਧਵਾਂ ਖ਼ੁਰਦ, ਕੁਲਵਿੰਦਰ ਕੌਰ ਸਿੱਧਵਾਂ ਖੁਰਦ, ਮਨਮੀਤ ਕੌਰ (ਕਾਲਜ ਵਿਦਿਆਰਥਣ) ਹਰਪ੍ਰੀਤ ਕੌਰ ਫਿਰੋਜ਼ਪੁਰ, ਮਨਪ੍ਰੀਤ ਕੌਰ (ਕਾਲਜ ਵਿਦਿਆਰਥਣ), ਗਗਨਦੀਪ ਕੌਰ, ਪ੍ਰਭਜੋਤ ਕੌਰ, ਡਾ. ਸੁਰਜੀਤ ਕੌਰ ਭੋਗਪੁਰ ਨੇ ਕਵਿੱਤਰੀਆਂ ਵਜੋਂ ਹਿੱਸਾ ਲਿਆ, ਪ੍ਰਿੰ. ਕਵਲਜੀਤ ਕੌਰ ਐਡੀਸ਼ਨਲ ਚੀਫ ਆਰਗੇਨਾਈਜ਼ਰ ਇਸਤ੍ਰੀ ਕੌਂਸਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਡਾ. ਸਰਬਜੋਤ ਕੌਰ ਦੀ ਕਵਿਤਾ ਪੇਸ਼ ਕੀਤੀ ਅਤੇ ਹਰਚਰਨ ਕੌਰ ਦਿੱਲੀ ਨੇ ਜਸਬੀਰ ਕੌਰ ਕਾਨਪੁਰ ਪ੍ਰਧਾਨ ਇਸਤਰੀ ਕੌਂਸਲ ਕਾਨਪੁਰ ਦੁਆਰਾ ਲਿਖੀ ਗਈ ਕਵਿਤਾ ਇਸ ਕਵੀ ਦਰਬਾਰ ਵਿੱਚ ਪੇਸ਼ ਕੀਤੀ। ਇਸ ਕਵੀ ਦਰਬਾਰ ਵਿੱਚ ਸ. ਨਾਨਕ ਸਿੰਘ, ਸ. ਗੁਰਪ੍ਰੀਤ ਸਿੰਘ ਮਾਨ ਕੈਨੇਡਾ ਤੋੰ, ਸ. ਗਗਨਦੀਪ ਸਿੰਘ ਸਰਾਂ, ਸ. ਤਰਲਚੋਨ ਸਿੰਘ, ਸ. ਅੰਮ੍ਰਿਤਪਾਲ ਸਿੰਘ , ਭੁਪਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੌਰਾਨ ਅੰਮ੍ਰਿਤਸਰ - ਤਰਨ ਤਾਰਨ ਜ਼ੋਨ ਤੋਂ ਗੁਰਦੇਵ ਸਿੰਘ ਐਡੀਸ਼ਨਲ ਚੀਫ ਆਰਗੇਨਾਈਜ਼ਰ, ਚਰਨਜੀਤ ਸਿੰਘ ਖਾਲਸਾ ਤਰਨਤਾਰਨ, ਡਾ ਮਲਕੀਅਤ ਸਿੰਘ ਜ਼ੋਨਲ ਸਕੱਤਰ, ਬਿਕਰਮਜੀਤ ਸਿੰਘ ਪ੍ਰਚਾਰਕ ਸ਼ਾਮਿਲ ਸਨ। ਆਖੀਰ ਡਿਪਟੀ ਚੀਫ਼ ਸਕੱਤਰ ਇਸਤ੍ਰੀ ਕੌਂਸਲ ਡਾ. ਮਨਜੀਤ ਕੌਰ ਜੈਪੁਰ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ੋਨ ਦੇ ਮੈਂਬਰ ਸਾਹਿਬਾਨ, ਕਵਿੱਤਰੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਪਹੁੰਚੀਆਂ ਹੋਈਆਂ ਸਭ ਕਵਿੱਤਰੀਆਂ, ਜ਼ੋਨ ਮੈਂਬਰ ਸਾਹਿਬਾਨਾਂ ਅਤੇ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਹੋਏ ਅਧਿਆਪਕਾਂ ਤੇ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਰਜੀਤ ਕੌਰ ਭੋਗਪੁਰ ਅਤੇ ਡਾ. ਕੁਲਵਿੰਦਰ ਕੌਰ ਨੰਗਲ ਵੱਲੋਂ ਬਾਖੂਬੀ ਨਿਭਾਈ ਗਈ। ਸਰਬੱਤ ਦੇ ਭਲੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਜੈਕਾਰਿਆਂ ਦੀ ਗੂੰਜ ਨਾਲ ਇਸਤਰੀ ਕਵੀ ਦਰਬਾਰ ਦੀ ਸਮਾਪਤੀ ਕੀਤੀ ਗਈ।