ਮੁੰਬਈ ਵਿਖੇ ਖੇਡਦੇ ਸਮੇਂ ਟੋਏ ਵਿੱਚ ਡਿੱਗਣ ਕਾਰਨ 8 ਸਾਲਾ ਬੱਚੇ ਦੀ ਮੌਤ

ਮੁੰਬਈ  : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਮਲਾਡ ਪੂਰਬ ਇਲਾਕੇ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਕੁਰਾਰ ਵਿਲੇਜ ਦੇ ਅੰਬੇਵਾਡੀ ਖੇਤਰ ਵਿੱਚ ਇੱਕ 8 ਸਾਲਾ ਬੱਚੇ ਦੀ ਪਾਣੀ ਨਾਲ ਭਰੇ ਟੋਏ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
ਜਾਣਕਾਰੀ ਅਨੁਸਾਰ, 19 ਮਾਰਚ ਦੀ ਰਾਤ ਕਰੀਬ 8 ਵਜੇ ਦਿਵਿਆਂਸ਼ ਰਾਜੇਸ਼ ਮੌਰਿਆ ਨਾਮਕ ਬੱਚਾ ਖੇਡਦੇ ਸਮੇਂ ਆਪਣੀ ਗੇਂਦ ਲੈਣ ਲਈ ਟੋਏ ਦੇ ਕੋਲ ਗਿਆ ਸੀ। ਇਹ ਟੋਇਆ ਮਾਉਲੀ ਕੰਸਟਰਕਸ਼ਨ ਵੱਲੋਂ ਖੋਦਿਆ ਗਿਆ ਸੀ ਅਤੇ ਪਾਣੀ ਨਾਲ ਭਰਿਆ ਹੋਇਆ ਸੀ। ਇਸ ਦੌਰਾਨ ਉਹ ਅਚਾਨਕ ਉਸ ਵਿੱਚ ਡਿੱਗ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।