ਅਮਰੀਕਾ ਵੱਲੋਂ ਈਰਾਨ ਖ਼ਿਲਾਫ਼ ਵੱਡੀ ਸਾਈਬਰ ਕਾਰਵਾਈ, 4 ਵੈੱਬਸਾਈਟਾਂ ਕੀਤੀਆਂ ਸੀਜ਼

ਵਾਸ਼ਿੰਗਟਨ : ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਈਰਾਨ ਖ਼ਿਲਾਫ਼ ਇਕ ਵੱਡੀ ਸਾਈਬਰ ਕਾਰਵਾਈ ਕਰਕੇ ਚਾਰ ਵੈੱਬਸਾਈਟਾਂ ਨੂੰ ਸੀਜ਼ ਕਰ ਦਿੱਤਾ ਹੈ। ਅਮਰੀਕੀ ਏਜੰਸੀਆਂ ਦੇ ਅਨੁਸਾਰ, ਇਹ ਵੈੱਬਸਾਈਟਾਂ ਈਰਾਨ ਖ਼ੁਫ਼ੀਆ ਅਤੇ ਸੁਰੱਖਿਆ ਮੰਤਰੀ ਮੰਡਲ ਵੱਲੋਂ ਚਲਾਈਆਂ ਜਾ ਰਹੀਆਂ ਸਨ। ਇਹ ਪਲੇਟਫਾਰਮ ਸਾਈਬਰ ਹਮਲੇ ਕਰਨ, ਪ੍ਰੋਪੈਗੈਂਡਾ ਫੈਲਾਉਣ ਅਤੇ ਵਿਰੋਧੀਆਂ ਨੂੰ ਡਰਾਉਣ ਲਈ ਵਰਤੇ ਜਾ ਰਹੇ ਸਨ। ਕਾਰਵਾਈ ਵਾਲੀਆਂ ਵੈੱਬਸਾਈਟਾਂ ਵਿੱਚ Justicehomeland.org, Handala-hack.to, Karmabelow80.org ਅਤੇ Handala-redwanted.to ਸ਼ਾਮਿਲ ਹਨ।
ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਪਲੇਟਫਾਰਮਾਂ ਰਾਹੀਂ ਹੈਕਿੰਗ ਦੀ ਜ਼ਿੰਮੇਵਾਰੀ ਲਈ ਜਾਂਦੀ ਸੀ, ਸੰਵੇਦਨਸ਼ੀਲ ਡਾਟਾ ਚੋਰੀ ਕਰਕੇ ਪੋਸਟ ਕੀਤਾ ਜਾਂਦਾ ਸੀ ਅਤੇ ਪੱਤਰਕਾਰਾਂ, ਈਰਾਨੀ ਵਿਰੋਧੀਆਂ ਅਤੇ ਇਜ਼ਰਾਈਲ ਨਾਲ ਜੁੜੇ ਲੋਕਾਂ ਖ਼ਿਲਾਫ਼ ਹਿੰਸਾ ਲਈ ਉਕਸਾਇਆ ਜਾਂਦਾ ਸੀ।