ਈਰਾਨ-ਇਜ਼ਰਾਈਲ ਜੰਗ ਵਿੱਚ ਵਧੀ ਆਪਸੀ ਸੰਪਰਕ ਦੀ ਕੀਮਤ, ਮਹਿੰਗੀਆਂ ਹੋਈਆਂ ਮੋਬਾਈਲ ਕਾਲਾਂ ਅਤੇ ਇੰਟਰਨੈੱਟ

ਤਹਿਰਾਨ : ਈਰਾਨ-ਇਜ਼ਰਾਈਲ ਜੰਗ ਨੇ ਸਿਰਫ ਬੰਬ ਧਮਾਕਿਆਂ ਹੀ ਨਹੀਂ ਬਲਕਿ ਲੋਕਾਂ ਦੇ ਪਰਿਵਾਰਕ ਸੰਪਰਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਈਰਾਨ ਵਿੱਚ ਮੋਬਾਈਲ ਨੈੱਟਵਰਕ ਸੇਵਾਵਾਂ ਬਹੁਤ ਹੀ ਖ਼ਰਾਬ ਹਨ, ਅਤੇ ਅੰਤਰਰਾਸ਼ਟਰੀ ਕਾਲਾਂ ਤੇ ਇੰਟਰਨੈੱਟ 'ਤੇ ਸਖ਼ਤ ਪਾਬੰਦੀਆਂ ਹਨ। ਇਸ ਕਾਰਨ ਲੋਕ ਆਪਣੇ ਪਰਿਵਾਰ ਤੋਂ ਮੀਲਾਂ ਦੂਰ ਹੋ ਗਏ ਹਨ।
ਰਿਪੋਰਟਾਂ ਅਨੁਸਾਰ, ਕੁੱਝ ਮਿੰਟਾਂ ਦੀ ਕਾਲ ਕਰਨ ਲਈ ਲੋਕਾਂ ਨੂੰ 3000 ਰੁਪਏ ਤੱਕ ਖਰਚ ਕਰਨੇ ਪੈਂਦੇ ਹਨ। ਇਸ ਦੇ ਨਾਲ 1GB ਇੰਟਰਨੈੱਟ ਦੀ ਕੀਮਤ 1600 ਰੁਪਏ ਤੱਕ ਪਹੁੰਚ ਗਈ ਹੈ। ਨਾਜ਼ੁਕ ਨੈੱਟਵਰਕ ਅਤੇ ਕਨੈਕਸ਼ਨ ਦੀ ਵਾਰ-ਵਾਰ ਟੁੱਟਣ ਕਾਰਨ, ਯਾਤਰੀ VPN ਅਤੇ ਹੋਰ ਵਿਕਲਪਾਂ ਦੀ ਵਰਤੋਂ ਕਰਕੇ ਵੀ ਆਪਣਿਆਂ ਦੀ ਸਿਰਫ ਇੱਕ ਝਲਕ ਹੀ ਦੇਖ ਪਾ ਰਹੇ ਹਨ। ਇਸ ਸਥਿਤੀ ਨੇ ਈਰਾਨ ਦੇ ਲੋਕਾਂ ਲਈ ਬੁਨਿਆਦੀ ਸੰਪਰਕ ਅਤੇ ਜਾਣਕਾਰੀ ਹਾਸਲ ਕਰਨਾ ਇੱਕ ਮਹਿੰਗਾ ਚੈਲੇਂਜ ਬਣਾ ਦਿੱਤਾ ਹੈ।