ਲੰਡਨ ਵਿੱਚ ਸੜਕ ''ਤੇ ਪਾਨ ਥੁੱਕਣ ''ਤੇ ਦੋ ਭਾਰਤੀ ਮੂਲ ਦੇ ਲੋਕਾਂ ਨੂੰ ਲੱਗਾ 1.45 ਲੱਖ ਰੁਪਏ ਦਾ ਜੁਰਮਾਨਾ

ਲੰਡਨ: ਲੰਡਨ ਦੇ ਬ੍ਰੇਂਟ ਇਲਾਕੇ ਵਿੱਚ ਜਨਤਕ ਸਥਾਨ ''ਤੇ ਪਾਨ ਥੁੱਕਣ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 1,391 ਪਾਊਂਡ (ਲਗਭਗ 1.45 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਦੋਨਾਂ ਨੂੰ ਪਹਿਲਾਂ ਮੌਕੇ ''ਤੇ ਹੀ 100 ਪਾਊਂਡ ਦਾ ਜੁਰਮਾਨਾ ਭਰਨ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਵੱਲੋਂ ਇਹ ਰਕਮ ਨਾ ਭਰਨ ਕਾਰਨ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਅਤੇ ਜੁਰਮਾਨਾ ਕਈ ਗੁਣਾ ਵਧ ਗਿਆ।
ਬ੍ਰੇਂਟ ਸਿਟੀ ਕੌਂਸਲ ਵੱਲੋਂ ਪਾਨ ਥੁੱਕਣ ਖਿਲਾਫ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਸੜਕਾਂ ਅਤੇ ਹੋਰ ਜਨਤਕ ਥਾਂਵਾਂ ਗੰਦੀਆਂ ਹੁੰਦੀਆਂ ਹਨ ਅਤੇ ਸਫਾਈ ''ਤੇ ਵੱਡਾ ਖਰਚਾ ਆਉਂਦਾ ਹੈ। ਰਿਪੋਰਟਾਂ ਅਨੁਸਾਰ, ਕੌਂਸਲ ਨੂੰ ਹਰ ਸਾਲ ਕਰੀਬ 30,000 ਪਾਊਂਡ ਸਿਰਫ ਪਾਨ ਦੇ ਦਾਗ ਸਾਫ ਕਰਨ ''ਤੇ ਖਰਚਣੇ ਪੈਂਦੇ ਹਨ।
ਪਹਿਲਾ ਮਾਮਲਾ ਐਡਗਵੇਅਰ ਦੇ ਰਹਿਣ ਵਾਲੇ ਅਕਸਿ਼ਤਕੁਮਾਰ ਭਦਰੇ ਪਟੇਲ ਨਾਲ ਜੁੜਿਆ ਹੈ, ਜਿਨ੍ਹਾਂ ਨੇ ਜੂਨ 2025 ਵਿੱਚ ਕਿੰਗਜ਼ਬਰੀ ਰੋਡ ''ਤੇ ਮੈਟਰੋ ਸਟੇਸ਼ਨ ਕੋਲ ਪਾਨ ਥੁੱਕਿਆ ਸੀ। ਉਹ ਅਦਾਲਤ ਵਿੱਚ ਪੇਸ਼ ਨਾ ਹੋਏ, ਜਿਸ ਕਾਰਨ ਫੈਸਲਾ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸੁਣਾਇਆ ਗਿਆ ਅਤੇ ਜੁਰਮਾਨਾ ਕਾਫੀ ਵਧ ਗਿਆ।
ਦੂਜਾ ਮਾਮਲਾ ਰੁਇਸਲਿਪ ਦੇ ਰਹਿਣ ਵਾਲੇ ਹਿਤੇਸ਼ ਪਟੇਲ ਦਾ ਹੈ, ਜਿਨ੍ਹਾਂ ਨੇ ਵੇਮਬਲੀ ਹਿੱਲ ਰੋਡ ''ਤੇ ਪਾਨ ਥੁੱਕਿਆ ਸੀ। ਉਹ ਵੀ ਅਦਾਲਤ ਵਿੱਚ ਪੇਸ਼ ਨਾ ਹੋਏ ਅਤੇ ਉਨ੍ਹਾਂ ''ਤੇ ਵੀ ਭਾਰੀ ਜੁਰਮਾਨਾ ਲਗਾਇਆ ਗਿਆ।
ਬ੍ਰੇਂਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਸ ਸਮੱਸਿਆ ਦੇ ਵਧਣ ਕਾਰਨ ਪ੍ਰਸ਼ਾਸਨ ਨੇ &lsquoਜ਼ੀਰੋ ਟੋਲਰੈਂਸ&rsquo ਨੀਤੀ ਅਪਣਾਈ ਹੈ, ਜਿਸ ਤਹਿਤ ਸਖਤ ਨਿਗਰਾਨੀ ਅਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।