ਪਾਕਿਸਤਾਨ ਗਈ ਸਰਬਜੀਤ ਕੌਰ ਸਿੱਖਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਾਰਨ ਮੁੜ ਚਰਚਾ ’ਚ

ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਪੰਜਾਬੀ ਔਰਤ ਸਰਬਜੀਤ ਕੌਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ TikTok 'ਤੇ ਬਣਾਇਆ ਗਿਆ ਹੈ, ਜਿਸ ਵਿੱਚ ਸਰਬਜੀਤ ਆਪਣੇ ਮੁਸਲਿਮ ਪਤੀ ਨਾਸਿਰ ਹੁਸੈਨ ਨਾਲ ਦਿਖਾਈ ਦੇ ਰਹੀ ਹੈ।ਕਥਿਤ ਵਾਇਰਲ ਵੀਡੀਓ ਵਿੱਚ ਸਰਬਜੀਤ ਕੌਰ ਦਾ ਪਤੀ TikTok &rsquoਤੇ ਕਿਸੇ ਨਾਲ ਗੱਲ ਕਰਦਾ ਦਿਖਾਈ ਦਿੰਦਾ ਹੈ ਅਤੇ ਇਸ ਵਿੱਚ ਸਰਬਜੀਤ ਕੌਰ ਇੱਕ ਵਿਅਕਤੀ ਨੂੰ ਵੀਡੀਓ ਵਿੱਚ ਜਵਾਬ ਦੇਣ ਮੌਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋ ਕਰਦੀ ਹੈ।
ਵੀਡੀਓ ਵਿੱਚ ਸਰਬਜੀਤ ਸਿੱਖਾਂ ਬਾਰੇ ਬਹੁਤ ਹੀ ਅਪਮਾਨਜਨਕ ਟਿੱਪਣੀਆਂ ਕਰਦੀ ਦਿਖਾਈ ਦੇ ਰਹੀ ਹੈ। ਉਹ ਸਿੱਖਾਂ ਦੇ ਪਾਕਿਸਤਾਨ ਜਾਣ 'ਤੇ ਸਵਾਲ ਉਠਾਉਂਦੀ ਹੈ ਤੇ ਕਹਿੰਦੀ ਹੈ ਕਿ ਜੇ ਪਾਕਿਸਤਾਨੀ ਇਕੱਠੇ ਹੋ ਜਾਣ ਤਾਂ ਇਨ੍ਹਾਂ ਦੀ ਰੋਜ਼ੀ-ਰੋਟੀ ਬੰਦ ਹੋ ਜਾਵੇ।