ਇਰਾਨ ਵੱਲੋਂ ਅਮਰੀਕੀ ਫੌਜ ਦੇ F-35 ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ

ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕੀ ਫੌਜ ਦੇ ਸਭ ਤੋਂ ਆਧੁਨਿਕ ਐੱਫ-35 ਲੜਾਕੂ ਜਹਾਜ਼ ਦੇ ਸੰਬੰਧ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਇਰਾਨ ਨੇ ਵੀਰਵਾਰ ਨੂੰ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਦਾ ਦਾਅਵਾ ਕੀਤਾ ਹੈ ਜਿਸ ਨੇ ਅਮਰੀਕੀ ਐੱਫ-35 ਲਾਈਟਨਿੰਗ 2 (F-35 Lightning 2) ਲੜਾਕੂ ਜਹਾਜ਼ 'ਤੇ ਹਮਲਾ ਕੀਤਾ ਹੈ। ਇਹ ਲੜਾਕੂ ਜਹਾਜ਼ ਅਮਰੀਕਾ ਦੇ ਸਭ ਤੋਂ ਕੀਮਤੀ ਜਹਾਜ਼ਾਂ ਵਿੱਚੋਂ ਇੱਕ ਹੈ ਅਤੇ ਪੰਜਵੀਂ ਪੀੜ੍ਹੀ ਦੀ ਜੰਗੀ ਜਹਾਜ਼ਾਂ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।
ਸੀ ਐੱਨ ਐੱਨ (CNN) ਦੀ ਇੱਕ ਰਿਪੋਰਟ ਵਿੱਚ ਅਮਰੀਕੀ ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਗਈ ਹੈ ਕਿ ਇਰਾਨ ਦੀ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਇੱਕ ਮਿਜ਼ਾਈਲ ਦੇ ਹਮਲੇ ਤੋਂ ਬਾਅਦ ਇੱਕ ਐੱਫ-35 ਲੜਾਕੂ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਪਾਇਲਟ ਸੁਰੱਖਿਅਤ ਰਿਹਾ ਹੈ ਅਤੇ ਜਾਂਚ ਚੱਲ ਰਹੀ ਹੈ।