ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਨੇ ਸੰਸਦੀ ਵੋਟ ਜਿੱਤੀ

ਥਾਈਲੈਂਡ ਦੇ ਮੌਜੂਦਾ ਪ੍ਰਧਾਨ ਮੰਤਰੀ ਅਨੁਤਿਨ ਚਾਰਨਵਿਰਾਕੁਲ ਨੇ ਅੱਜ ਸੰਸਦ ਵਿੱਚ ਹੋਈ ਵੋਟਿੰਗ ਰਾਹੀਂ ਬਹੁਮਤ ਜਿੱਤ ਕੇ ਆਪਣੇ ਅਹੁਦੇ &rsquoਤੇ ਬਣੇ ਰਹਿਣ ਦਾ ਅਧਿਕਾਰ ਹਾਸਲ ਕਰ ਲਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਭੂਮਜਾਇਥਾਈ ਪਾਰਟੀ ਦੇ ਨੇਤਾ ਨੇ 293 ਵੋਟਾਂ ਹਾਸਲ ਕੀਤੀਆਂ ਜੋ ਸਦਨ ਦੇ ਸੈਸ਼ਨ ਵਿੱਚ ਹਾਜ਼ਰ 498 ਮੈਂਬਰਾਂ ਦੇ ਲੋੜੀਂਦੇ ਬਹੁਮਤ ਤੋਂ ਕਿਤੇ ਜ਼ਿਆਦਾ ਹਨ। ਅਨੁਤਿਨ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਤੋਂ ਰਸਮੀ ਨਿਯੁਕਤੀ ਮਿਲਣ ਦੇ ਕੁਝ ਦਿਨਾਂ ਬਾਅਦ ਅਹੁਦਾ ਸੰਭਾਲਣ ਦੀ ਉਮੀਦ ਹੈ ਅਤੇ ਨਵੀਂ ਕੈਬਨਿਟ ਦੀ ਨਿਯੁਕਤੀ ਅਗਲੇ ਕੁਝ ਹਫ਼ਤਿਆਂ ਵਿੱਚ ਕੀਤੀ ਜਾਵੇਗੀ। ਫਰਵਰੀ ਦੀਆਂ ਆਮ ਚੋਣਾਂ ਵਿੱਚ ਅਨੁਤਿਨ ਦੀ ਭੂਮਜਾਇਥਾਈ ਪਾਰਟੀ ਨੇ 191 ਸੀਟਾਂ ਜਿੱਤੀਆਂ ਸਨ ਅਤੇ ਉਸ ਨੇ ਸਰਕਾਰ ਚਲਾਉਣ ਲਈ ਕਈ ਹੋਰ ਪਾਰਟੀਆਂ ਨਾਲ ਗੱਠਜੋੜ ਕੀਤਾ ਹੈ।