ਕਿਮ ਨੇ ਧੀ ਨਾਲ ਜੰਗੀ ਮਸ਼ਕਾਂ ’ਚ ਹਿੱਸਾ ਲਿਆ

ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਉਨ੍ਹਾਂ ਦੀ ਧੀ ਇੱਕ ਵਾਰ ਫਿਰ ਜਨਤਕ ਤੌਰ &rsquoਤੇ ਇਕੱਠੇ ਨਜ਼ਰ ਆਏ ਅਤੇ ਦੋਵਾਂ ਨੇ ਟੈਂਕ &rsquoਚ ਸਵਾਰ ਹੋ ਕੇ ਫ਼ੌਜੀ ਸਿਖਲਾਈ ਦੀ ਨਿਗਰਾਨੀ ਕੀਤੀ। ਇਸ ਤੋਂ ਪਹਿਲਾਂ ਕਿਮ ਅਤੇ ਉਨ੍ਹਾਂ ਦੀ ਧੀ ਨੇ ਇਕੱਠਿਆਂ ਰਾਕੇਟ ਪ੍ਰੀਖਣ ਦੇਖਿਆ ਸੀ ਅਤੇ ਪਿਸਤੌਲ ਚਲਾਈ ਸੀ। ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਕਿਮ ਨੇ ਅੱਜ ਟੈਂਕ ਅਤੇ ਪੈਦਲ ਸੈਨਾ ਦੇ ਜਵਾਨਾਂ ਨਾਲ ਜੁੜੇ ਗੋਲੀਬਾਰੀ ਅਤੇ ਹੋਰ ਸੈਨਿਕ ਅਭਿਆਸਾਂ ਦੀ ਨਿਗਰਾਨੀ ਕੀਤੀ।
ਏਜੰਸੀ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਕਿਮ ਅਤੇ ਉਨ੍ਹਾਂ ਦੀ ਧੀ ਅਭਿਆਸ ਦੌਰਾਨ ਹੋਰ ਫ਼ੌਜੀਆਂ ਨਾਲ ਮਿਲਟਰੀ ਟੈਂਕ &rsquoਚ ਸਵਾਰ ਦਿਸੇ। ਤਸਵੀਰਾਂ &rsquoਚ ਕਿਮ ਦੀ ਧੀ ਟੈਂਕ ਦੇ ਹੈਚ ਤੋਂ ਆਪਣਾ ਸਿਰ ਬਾਹਰ ਕੱਢਦੀ ਦਿਖਾਈ ਦੇ ਰਹੀ ਹੈ, ਜਦਕਿ ਕਿਮ ਟੈਂਕ ਉੱਪਰ ਬੈਠੇ ਦਿਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਦੀ ਧੀ ਕਿਮ ਜੂ ਏ ਦੀ ਉਮਰ ਕਰੀਬ 13 ਸਾਲ ਹੈ ਅਤੇ ਉਹ 2022 ਦੇ ਅਖ਼ੀਰ ਤੋਂ ਹੀ ਸੈਨਿਕ ਕਾਰਵਾਈਆਂ &rsquoਚ ਆਪਣੇ ਪਿਤਾ ਨਾਲ ਨਜ਼ਰ ਆਉਂਦੀ ਰਹੀ ਹੈ। ਕਿਆਸਅਰਾਈਆਂ ਹਨ ਕਿ ਕਿਮ ਜੋਂਗ ਉਨ ਆਪਣੀ ਧੀ ਨੂੰ ਆਪਣੀ ਜਾਨਸ਼ੀਨ ਵਜੋਂ ਤਿਆਰ ਕਰ ਰਹੇ ਹਨ।