‘ਪੰਜਾਬ ਬਚਾਓ’ ਰੈਲੀ ‘ਚ ਸੁਖਬੀਰ ਬਾਦਲ ਦੇ ਗਰਜਵੇਂ ਬੋਲ-‘ਸਰਕਾਰ ਬਣਨ ‘ਤੇ ਬਜ਼ੁਰਗਾਂ ਦੀ ਪੈਨਸ਼ਨ ਕੀਤੀ ਜਾਵੇਗੀ 3100 ਰੁ.’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਹਲਕਾ ਡੇਰਾ ਬਾਬਾ ਨਾਨਕ ਵਿਖੇ &lsquoਪੰਜਾਬ ਬਚਾਓ&rsquo ਰੈਲੀ ਮੌਕੇ ਪਹੁੰਚੇ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਵੱਡੇ ਬਾਦਲ ਸਾਬ੍ਹ ਦੇ ਸਿਆਸਤ &lsquoਚ ਆਉਣ ਕਾਰਨ ਪੰਜਾਬ ਦਾ ਵਿਕਾਸ ਹੋਇਆ ਹੈ। ਸੂਬੇ &lsquoਚ ਜੋ ਕੁਝ ਵੀ ਬਣਿਆ ਹੈ ਉਹ ਵੱਡੇ ਬਾਦਲ ਸਾਬ੍ਹ ਨੇ ਬਣਵਾਇਆ ਹੈ। ਸਾਰੇ ਥਰਮਲ ਪਲਾਂਟ ਤੇ ਡੈਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਵਾਏ ਗਏ ਹਨ। ਸਾਡੀ ਸਰਕਾਰ ਬਣਨ &lsquoਤੇ ਪਹਿਲੇ ਹਫਤੇ &lsquoਚ ਮੁਫ਼ਤ ਟਿਊਬਲ ਕੁਨੈਕਸ਼ਨ ਦਿੱਤੇ ਜਾਣਗੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ &lsquoਤੇ ਬਜ਼ੁਰਗਾਂ ਦੀ ਪੈਨਸ਼ਨ 3100 ਕੀਤੀ ਜਾਵੇਗੀ। ਸ਼ਗਨ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ। ਪੰਜਾਬ &lsquoਚ ਦੁਨੀਆ ਦੀ ਸਭ ਤੋਂ ਵੱਡੀ Skill University ਬਣਾਵਾਂਗੇ । ਉਨ੍ਹਾਂ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਬਚਾਉਣ ਲਈ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ।