ਹਿਮਾਚਲ ਪ੍ਰਦੇਸ਼ : ਸੁੱਖੂ ਨੇ ਪੇਸ਼ ਕੀਤਾ 54,928 ਕਰੋੜ ਦਾ ਖਾਕਾ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਨਿਚਰਵਾਰ ਨੂੰ 2026-27 ਲਈ 54,928 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਵਲੋਂ ਵਿੱਤੀ ਘਾਟਾ ਗ੍ਰਾਂਟ (ਆਰ.ਡੀ.ਜੀ.) ਰੱਦ ਕਰਨ ਕਾਰਨ ਸੂਬੇ ਨੂੰ ਹਰ ਸਾਲ 8,000 ਕਰੋੜ ਤੋਂ ਵੱਧ ਦਾ ਨੁਕਸਾਨ ਹੋਣ ਦੀ ਗੱਲ ਕਹੀ।

ਬਜਟ ਪੇਸ਼ ਕਰਨ ਸਮੇਂ ਵਿਧਾਨ ਸਭਾ ਵਿਚ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਸੁੱਖੂ ਨੇ ਕਿਹਾ, &lsquo&lsquoਭਾਜਪਾ ਨੇ ਸੂਬੇ ਦੇ ਹਿੱਤਾਂ ਨਾਲ ਖੜ੍ਹੇ ਹੋਣ ਦੀ ਬਜਾਏ ਚੁੱਪੀ ਧਾਰ ਲਈ। ਇਤਿਹਾਸ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰੇਗਾ।&rsquo&rsquo ਇਸ ਬਿਆਨ ਉਤੇ ਭਾਜਪਾ ਮੈਂਬਰ ਤੁਰਤ ਪ੍ਰਤੀਕਿਰਿਆ ਕਰਦੇ ਹੋਏ ਵਿਰੋਧ ਕਰਨ ਲੱਗੇ।

ਇਹ ਪਹਿਲੀ ਵਾਰ ਹੈ ਕਿ ਸੂਬੇ ਦਾ ਬਜਟ ਘਟਿਆ ਹੈ। ਪਿਛਲੇ ਸਾਲ ਦੇ 58,514 ਕਰੋੜ ਤੋਂ ਇਸ ਵਾਰ 3,586 ਕਰੋੜ ਘੱਟ। ਸੁੱਖੂ ਨੇ ਕਿਹਾ ਕਿ ਹਿਮਾਚਲ ਦੀ ਤੁਲਨਾ ਉੱਤਰਾਖੰਡ ਜਾਂ ਅਸਾਮ ਨਾਲ ਕਰਨਾ ਗਲਤ ਹੈ ਕਿਉਂਕਿ ਇਹ ਪਹਾੜੀ ਰਾਜ ਹੈ ਜਿਸ ਦੇ ਸਰੋਤ ਸੀਮਿਤ ਹਨ। ਉਨ੍ਹਾਂ ਕਿਹਾ, &lsquo&lsquoਹਿਮਾਚਲ ਉੱਤਰੀ ਭਾਰਤ ਦੇ ਫੇਫੜੇ ਹਨ, ਇਸਨੂੰ ਗ੍ਰੀਨ ਬੋਨਸ ਮਿਲਣਾ ਚਾਹੀਦਾ ਸੀ ਪਰ ਗ੍ਰਾਂਟ ਰੱਦ ਕਰ ਦਿਤੀ ਗਈ।&rsquo&rsquo

ਬਜਟ &rsquoਚ ਉਨ੍ਹਾਂ ਮੁੱਖ ਮੰਤਰੀ, ਵਿਧਾਇਕਾਂ ਅਤੇ ਅਫ਼ਸਰਾਂ ਦੀ ਤਨਖ਼ਾਹ ਮੁਅੱਤਲ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਦੀ ਤਨਖ਼ਾਹ ਦਾ 50%, ਉਪ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਤਨਖ਼ਾਹ &rsquoਚ 30% ਮੁਅੱਤਲੀ ਅਤੇ ਵਿਧਾਇਕਾਂ ਦੀ ਤਨਖ਼ਾਹ 20% ਮੁਅੱਤਲ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਸਕੱਤਰ, ਏ.ਸੀ.ਐਸ., ਸਕੱਤਰ, ਡੀ.ਜੀ.ਪੀ., ਏ.ਡੀ.ਜੀ., ਐਸ.ਪੀ. ਰੈਂਕ ਦੇ ਅਫ਼ਸਰਾਂ ਅਤੇ ਨਿਆਂਇਕ ਅਧਿਕਾਰੀਆਂ ਦੀ ਤਨਖ਼ਾਹ ਵੀ ਮੁਅੱਤਲ ਕੀਤੀ ਜਾਵੇਗੀ। ਕਲਾਸ-ਇਕ ਅਤੇ ਕਲਾਸ-ਦੋ ਸ਼੍ਰੇਣੀ ਮੁਲਾਜ਼ਮਾਂ ਦੀ ਤਨਖ਼ਾਹ 3% ਮੁਅੱਤਲ ਕੀਤੀ ਜਾਵੇਗੀ।