ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਨੂੰ ਕੀਤਾ ਫ਼ੋਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਰਾਨ ਦੇ ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ &rsquoਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਈਦ ਅਤੇ ਨੌਰੋਜ਼ ਦੀਆਂ ਵਧਾਈਆਂ ਦਿੱਤੀਆਂ ਅਤੇ ਪੱਛਮੀ ਏਸ਼ੀਆ ਵਿੱਚ ਅਮਨ, ਸਥਿਰਤਾ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਮਹੱਤਵਪੂਰਨ ਢਾਂਚਿਆਂ ਨੂੰ ਨੁਕਸਾਨ ਪਹੁੰਚਾ ਰਹੇ ਅਤੇ ਵਿਸ਼ਵ ਪੱਧਰ &rsquoਤੇ ਸਪਲਾਈ ਚੇਨਾਂ ਨੂੰ ਪ੍ਰਭਾਵਿਤ ਕਰ ਰਹੇ ਹਮਲਿਆਂ ਦੀ ਨਿੰਦਾ ਕੀਤੀ। ਮੋਦੀ ਨੇ ਜ਼ੋਰ ਦਿੱਤਾ ਕਿ ਸਮੁੰਦਰੀ ਰਾਹਾਂ ਦੀ ਆਜ਼ਾਦੀ ਅਤੇ ਜਹਾਜ਼ਰਾਨੀ ਦੇ ਰਸਤੇ ਖੁੱਲ੍ਹੇ ਰਹਿਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ &lsquoਐਕਸ&rsquo &lsquoਤੇ ਲਿਖਿਆ, &lsquo&lsquoਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ ਨਾਲ ਗੱਲ ਕੀਤੀ ਅਤੇ ਈਦ ਤੇ ਨੌਰੋਜ਼ ਦੀਆਂ ਵਧਾਈਆਂ ਦਿੱਤੀਆਂ। ਅਸੀਂ ਉਮੀਦ ਪ੍ਰਗਟਾਈ ਕਿ ਇਹ ਤਿਉਹਾਰ ਪੱਛਮੀ ਏਸ਼ੀਆ ਵਿੱਚ ਅਮਨ ਤੇ ਸਥਿਰਤਾ ਲਿਆਵੇਗਾ।&rsquo&rsquo ਇਹ ਗੱਲਬਾਤ ਮੌਜੂਦਾ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਦੂਜੀ ਵਾਰ ਹੋਈ ਹੈ। ਪਹਿਲਾਂ 12 ਮਾਰਚ ਨੂੰ ਵੀ ਦੋਵੇਂ ਨੇ ਖੇਤਰ ਦੀ ਸਥਿਤੀ &rsquoਤੇ ਵਿਚਾਰ ਸਾਂਝੇ ਕੀਤੇ ਸਨ। ਵਿਦੇਸ਼ ਮਾਮਲੇ ਮੰਤਰਾਲੇ ਮੁਤਾਬਕ, ਭਾਰਤ ਨੇ ਹਮੇਸ਼ਾ ਸੰਵਾਦ ਅਤੇ ਕੂਟਨੀਤੀ ਰਾਹੀਂ ਸਮੱਸਿਆਵਾਂ ਦੇ ਹੱਲ &lsquoਤੇ ਜ਼ੋਰ ਦਿੱਤਾ ਹੈ।

ਇਰਾਨ, ਜਿਸ ਦਾ ਹੋਰਮੁਜ਼ ਦੀ ਖਾੜੀ &rsquoਤੇ ਕਾਬੂ ਹੈ, ਦੁਨੀਆ ਦੀ 20 ਫੀ ਸਦੀ ਊਰਜਾ ਸਪਲਾਈ ਦਾ ਰਾਹ ਹੈ। ਸੰਘਰਸ਼ ਤੋਂ ਬਾਅਦ ਇਰਾਨ ਨੇ ਬਹੁਤ ਘੱਟ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਹੈ। ਮੋਦੀ ਨੇ ਇਸ ਦੌਰਾਨ ਸਾਉਦੀ ਅਰਬ, ਯੂ.ਏ.ਈ., ਕਤਰ, ਬਹਿਰੀਨ, ਕੁਵੈਤ, ਜੋਰਡਨ, ਫਰਾਂਸ ਅਤੇ ਮਲੇਸ਼ੀਆ ਦੇ ਨੇਤਾਵਾਂ ਨਾਲ ਵੀ ਸੰਪਰਕ ਕੀਤਾ ਹੈ।