ਖੰਨਾ 'ਚ ਗੁਟਕਾ ਸਾਹਿਬ ਦੇ ਅੰਗ ਗਲੀਆਂ 'ਚ ਖਿਲਰੇ ਮਿਲੇ, ਪੁਲੀਸ ਵੱਲੋਂ ਜਾਂਚ ਜਾਰੀ

ਖੰਨਾ ਦੇ ਆਨੰਦ ਨਗਰ ਦੀਆਂ ਗਲੀਆਂ ਵਿੱਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਰੇ ਮਿਲੇ, ਜਿਸ ਤੋਂ ਬਾਅਦ ਸਮੁੱਚੇ ਇਲਾਕੇ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਕੱਲ ਬਾਅਦ ਦੁਪਹਿਰ ਦੀ ਹੈ ਪਰ ਇਲਾਕੇ ਦੇ ਲੋਕਾਂ ਨੂੰ ਦੇਰ ਸ਼ਾਮ ਪਤਾ ਲੱਗਾ, ਜਿਸ ਦੀ ਸੂਚਨਾ ਸਥਾਨਕ ਪੁਲੀਸ ਨੂੰ ਦਿੱਤੀ ਗਈ।

ਡੀਐੱਸਪੀ ਤਰਲੋਚਨ ਸਿੰਘ ਅਤੇ ਡੀਐੱਸਪੀ ਵਿਨੋਦ ਕੁਮਾਰ ਖੰਨਾ ਦੀ ਅਗਵਾਈ ਵਿੱਚ ਪੁਲੀਸ ਨੇ ਜਦੋਂ ਕਾਰਵਾਈ ਕਰਦਿਆਂ ਇਸ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤਾਂ ਇੱਕ 11-12 ਸਾਲਾਂ ਦਾ ਪਰਵਾਸੀ ਲੜਕਾ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਅੰਗ ਪਾੜ ਕੇ ਸੜਕਾਂ &rsquoਤੇ ਖਿਲਾਰਦਾ ਨਜ਼ਰ ਆਇਆ। ਇਹ ਵੀ ਪਤਾ ਲੱਗਾ ਕਿ ਇਸ ਬੱਚੇ ਦੇ ਨਾਲ ਦੋ ਹੋਰ ਵੀ ਬੱਚੇ ਸ਼ਾਮਿਲ ਸਨ।