ਨਵਜੋਤ ਸਿੰਘ ਸਿੱਧੂ ਨੇ ਆਪਣੀ ਜਾਇਦਾਦ ਬੇਟੇ ਅਤੇ ਬੇਟੀ ਦਰਮਿਆਨ ਵੰਡੀ

ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਜਾਇਦਾਦ ਆਪਣੇ ਬੇਟੇ ਅਤੇ ਬੇਟੀ ਵਿਚਕਾਰ ਵੰਡਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਵਿੱਚ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਪਟਿਆਲਾ ਦੀ ਯਾਦਵਿੰਦਰਾ ਕਲੋਨੀ ਵਿੱਚ ਸਥਿਤ ਜੱਦੀ ਘਰ ਦਾ ਵਾਰਸ ਹੋਵੇਗਾ। ਜਦਕਿ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੂੰ ਅੰਮ੍ਰਿਤਸਰ ਵਾਲਾ ਘਰ ਮਿਲੇਗਾ।

ਉਨ੍ਹਾਂ ਨੇ ਫੇਸਬੁੱਕ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, 'ਉਹ ਘਰ ਜੋ ਮੈਂ ਮਾਤਾ ਪਾਰਵਤੀ ਦੇ ਆਸ਼ੀਰਵਾਦ ਨਾਲ ਉਸ ਜ਼ੁਬਾਨ ਦਾ ਮਾਣ ਰੱਖਣ ਲਈ ਬਣਾਇਆ ਜੋ ਮੈਂ ਅੰਮ੍ਰਿਤਸਰ ਨੂੰ ਦਿੱਤੀ ਸੀ, ਉਸ ਵੇਲੇ ਲੋਕਾਂ ਨੇ ਕਿਹਾ ਸੀ ਕਿ ਮੈਂ (ਨਵਜੋਤ ਸਿੱਧੂ) ਚੋਣਾਂ ਤੋਂ ਬਾਅਦ ਇੱਥੇ ਨਹੀਂ ਰਹੇਗਾ ਪਰ ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਇੱਥੇ ਹੀ ਰਹਾਂਗਾ।&rsquo