‘ਜੇ ਤੁਸੀਂ ਸਰਕਾਰੀ ਅਧਿਆਪਕ ਜਾਂ ਡਾਕਟਰ ਲੱਗਣਾ ਤਾਂ ਘੱਟੋ-ਘੱਟ 2 ਸਾਲ ਬਾਰਡਰ ਏਰੀਆ ‘ਚ ਕਰਨੀ ਪਵੇਗੀ ਡਿਊਟੀ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲਾਲਾਬਾਦ ਪਹੁੰਚੇ। ਇਥੇ ਰੈਲੀ ਦੌਰਾਨ CM ਭਗਵੰਤ ਮਾਨ ਨੇ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਨਾਲ ਹੀ ਉਨ੍ਹਾਂ ਨੇ ਵੱਡਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਰਕਾਰੀ ਅਧਿਆਪਕ ਜਾਂ ਸਰਕਾਰੀ ਡਾਕਟਰ ਲੱਗਣਾ ਤਾਂ ਘੱਟੋ-ਘੱਟ 2 ਸਾਲ ਸਰਹੱਦੀ ਖੇਤਰ ਵਿਚ ਡਿਊਟੀ ਕਰਨੀ ਪਵੇਗੀ। 2 ਸਾਲ ਦਾ ਭੱਤਾ ਤੇ ਪੁਆਇੰਟ ਵਧ ਦਿੱਤਾ ਜਾਵੇਗਾ। ਫਿਰ ਉਨ੍ਹਾਂ ਪੁਆਇੰਟਾਂ ਨਾਲ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਸਰਹੱਦੀ ਜ਼ਿਲ੍ਹਿਆਂ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ, ਜੋ ਲੰਬੇ ਸਮੇਂ ਤੋਂ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਇੱਕ ਪਾਇਲਟ ਭੂਮੀਗਤ ਤਾਰਾਂ ਪਾਉਣ ਦਾ ਪ੍ਰੋਜੈਕਟ ਸ਼ੁਰੂ ਕਰੇਗੀ, ਜੋ ਕਿ ਸੰਗਰੂਰ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਸਤੋਜ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤੰਦਰੁਸਤ, ਪੜ੍ਹਿਆ-ਲਿਖਿਆ ਅਤੇ ਆਰਥਿਕ ਤੌਰ &rsquoਤੇ ਮਜ਼ਬੂਤ ਬਣਾਉਣ ਦਾ ਜੋ ਸੰਕਲਪ ਅਸੀਂ ਲੈ ਕੇ ਤੁਰੇ ਹਾਂ, ਉਸਨੂੰ ਹਕੀਕਤ ਵਿੱਚ ਬਦਲਣ ਲਈ ਨੌਜਵਾਨਾਂ ਦੀਆਂ ਅੱਖਾਂ ਵਿੱਚ ਦਿਖਦਾ ਇਹ ਜਜ਼ਬਾ ਤੇ ਉਤਸ਼ਾਹ ਸਾਬਤ ਕਰਦਾ ਹੈ ਕਿ ਪੰਜਾਬ ਹੁਣ ਬਦਲ ਰਿਹਾ ਹੈ।