ਪਾਕਿਸਤਾਨ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼, ਭਾਰਤ ਛੇਵੇਂ ਨੰਬਰ ’ਤੇ

ਨਵੀਂ ਦਿੱਲੀ: ਦੁਨੀਆ ਭਰ ਵਿੱਚ ਹਵਾ ਦੀ ਗੁਣਵੱਤਾ &rsquoਤੇ ਜਾਰੀ ਕੀਤੀ ਗਈ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2025 ਨੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਰੱਖੇ ਹਨ। ਰਿਪੋਰਟ ਮੁਤਾਬਕ, ਭਾਰਤ ਦੁਨੀਆ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ। ਉੱਤਰ ਪ੍ਰਦੇਸ਼ ਦਾ ਲੋਨੀ ਸ਼ਹਿਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨ ਕੀਤਾ ਗਿਆ ਹੈ, ਜਦਕਿ ਦਿੱਲੀ ਚੌਥੇ ਸਥਾਨ &rsquoਤੇ ਹੈ।

ਸਵਿਟਜ਼ਰਲੈਂਡ ਦੀ ਕੰਪਨੀ ਆਈ.ਕਿਊ.ਏਅਰ ਵੱਲੋਂ ਤਿਆਰ ਕੀਤੀ ਇਸ ਰਿਪੋਰਟ ਨੇ 143 ਦੇਸ਼ਾਂ ਦੇ 9,446 ਸ਼ਹਿਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਰਿਪੋਰਟ ਵਿੱਚ ਦਰਸਾਇਆ ਗਿਆ ਕਿ ਲੋਨੀ ਵਿੱਚ PM2.5 ਦੀ ਸਾਲਾਨਾ ਔਸਤ ਸੰਘਣਤਾ 112.5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ, ਜੋ ਕਿ ਵਿਸ਼ਵ ਸਿਹਤ ਸੰਸਥਾ (WHO) ਦੇ ਮਾਪਦੰਡ ਤੋਂ 22 ਗੁਣਾ ਵੱਧ ਹੈ।

ਰੀਪੋਰਟ ਅਨੁਸਾਰ ਪਾਕਿਸਤਾਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ। ਇਸ ਤੋਂ ਬਾਅਦ ਬੰਗਲਾਦੇਸ਼ੀ, ਤਜ਼ਾਕਿਸਤਾਨ, ਚਾਡ ਅਤੇ ਕਾਂਗੋ ਦਾ ਨੰਬਰ ਹੈ।
ਆਈ.ਕਿਊ.ਏਅਰ ਦੇ ਆਲਮੀ ਸੀ.ਈ.ਓ. ਫਰੈਂਕ ਹੈਮਸ ਨੇ ਕਿਹਾ, &lsquo&lsquoਹਵਾ ਦੀ ਗੁਣਵੱਤਾ ਇਕ ਨਾਜ਼ੁਕ ਸੰਪਤੀ ਹੈ ਜਿਸਦੀ ਰੱਖਿਆ ਲਈ ਸਰਗਰਮ ਯਤਨ ਲਾਜ਼ਮੀ ਹਨ। ਬਿਨਾਂ ਨਿਗਰਾਨੀ ਦੇ ਅਸੀਂ ਨਹੀਂ ਜਾਣ ਸਕਦੇ ਕਿ ਅਸੀਂ ਕੀ ਸਾਹ ਲੈ ਰਹੇ ਹਾਂ।&rsquo&rsquo ਜਦਕਿ ਗ੍ਰੀਨਪੀਸ ਇੰਟਰਨੈਸ਼ਨਲ ਦੇ ਸੀਨੀਅਰ ਵਿਗਿਆਨੀ ਐਡਨ ਫੈਰੋ ਨੇ ਕਿਹਾ, &lsquo&lsquoਇਹ ਖੁੱਲ੍ਹੇ ਤੇ ਪਾਰਦਰਸ਼ੀ ਡਾਟਾ ਪ੍ਰਦੂਸ਼ਣ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਬਹੁਤ ਜ਼ਰੂਰੀ ਹੈ।&rsquo&rsquo

ਰਿਪੋਰਟ ਨੇ ਇਹ ਵੀ ਦਰਸਾਇਆ ਕਿ 2025 ਵਿੱਚ ਜੰਗਲਾਂ ਦੀਆਂ ਅੱਗਾਂ ਅਤੇ ਉਦਯੋਗਿਕ ਖੇਤੀਬਾੜੀ ਨੇ ਹਵਾ ਦੀ ਗੁਣਵੱਤਾ ਨੂੰ ਹੋਰ ਖਰਾਬ ਕੀਤਾ। ਭਾਰਤ ਦੇ ਪੰਜ ਸ਼ਹਿਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦਸ ਸ਼ਹਿਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ &rsquoਚ ਲੋਨੀ, ਬਿਰਨਿਹਾਟ, ਦਿੱਲੀ, ਗਾਜ਼ੀਆਬਾਦ ਅਤੇ ਉਲਾ ਸ਼ਾਮਲ ਹਨ। ਇਹ ਅੰਕੜੇ ਸਪਸ਼ਟ ਕਰਦੇ ਹਨ ਕਿ ਹਵਾ ਪ੍ਰਦੂਸ਼ਣ ਸਿਰਫ਼ ਵਾਤਾਵਰਣੀ ਨਹੀਂ, ਸਿਹਤ ਸੰਕਟ ਵੀ ਹੈ, ਜਿਸ &rsquoਤੇ ਤੁਰੰਤ ਕਾਰਵਾਈ ਦੀ ਲੋੜ ਹੈ।