ਆਸਟਰੇਲੀਆ ਅਤੇ ਯੂਰਪੀ ਸੰਘ ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ

 ਲੰਬੇ ਸਮੇਂ ਤੋਂ ਚੱਲ ਰਹੀ ਜੱਦੋ-ਜਹਿਦ ਤੋਂ ਬਾਅਦ ਅੱਜ ਆਸਟਰੇਲੀਆ ਅਤੇ ਯੂਰਪੀ ਸੰਘ  ਨੇ ਇੱਕ ਵੱਡੇ ਮੁਕਤ ਵਪਾਰ ਸਮਝੌਤੇ &rsquoਤੇ ਦਸਤਖ਼ਤ ਕਰ ਦਿੱਤੇ ਹਨ। ਇਹ ਸਮਝੌਤਾ ਅੱਠ ਸਾਲਾਂ ਦੀ ਗੱਲਬਾਤ ਤੋਂ ਬਾਅਦ ਸਿਰੇ ਚੜ੍ਹਿਆ ਹੈ। ਇਸ ਤਹਿਤ ਆਸਟਰੇਲੀਆ ਭੇਜੀਆਂ ਜਾਣ ਵਾਲੀਆਂ 99 ਫੀਸਦ ਤੋਂ ਵੱਧ ਯੂਰਪੀਅਨ ਵਸਤੂਆਂ &rsquoਤੇ ਟੈਰਿਫ਼ (ਟੈਕਸ) ਖ਼ਤਮ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ, ਆਸਟਰੇਲੀਆ ਦੇ ਮਹੱਤਵਪੂਰਨ ਖਣਿਜਾਂ  ਦੇ ਬਰਾਮਦ &rsquoਤੇ ਵੀ ਕੋਈ ਟੈਕਸ ਨਹੀਂ ਲੱਗੇਗਾ, ਜਿਸ ਨਾਲ ਗਲੋਬਲ ਸਪਲਾਈ ਚੇਨ ਨੂੰ ਸਥਿਰ ਕਰਨ ਵਿੱਚ ਮਦਦ ਮਿਲੇਗੀ।