ਮੱਧ ਪੂਰਬ ‘ਚ ਜੰਗ ਤੇਜ਼, 1000 ਸੈਨਿਕ ਮੱਧ ਪੂਰਬ ਭੇਜਣ ਦੀ ਤਿਆਰੀ ਵਿੱਚ ਅਮਰੀਕਾ

ਦੁਬਈ :ਮੱਧ ਪੂਰਬ ਵਿੱਚ ਜੰਗ ਹੋਰ ਭੜਕ ਗਈ ਹੈ। ਜਿੱਥੇ ਇਰਾਨ &lsquoਤੇ ਹਵਾਈ ਹਮਲੇ ਹੋ ਰਹੇ ਹਨ ਉੱਥੇ ਹੀ ਇਜ਼ਰਾਈਲ &lsquoਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਨਾਲ ਜੰਗ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ, ਹਾਲਾਂਕਿ ਇਰਾਨ ਨੇ ਇਸਨੂੰ ਨਕਾਰ ਦਿੱਤਾ ਹੈ।ਇਸ ਦੌਰਾਨ, ਅਮਰੀਕਾ ਆਪਣੀ 82ਵੀਂ ਏਅਰਬੌਰਨ ਡਵੀਜ਼ਨ ਦੇ ਕਰੀਬ 1000 ਸੈਨਿਕ ਮੱਧ ਪੂਰਬ ਭੇਜਣ ਦੀ ਤਿਆਰੀ ਕਰ ਰਿਹਾ ਹੈ। ਸਟਰੇਟ ਆਫ ਹੌਰਮੂਜ ਦੇ ਬੰਦ ਹੋਣ ਨਾਲ ਵਿਸ਼ਵ ਵਪਾਰ ਅਤੇ ਤੇਲ ਦੀਆਂ ਕੀਮਤਾਂ &lsquoਤੇ ਵੱਡਾ ਅਸਰ ਪਿਆ ਹੈ। ਇਸ ਦੌਰਾਨ ਪਾਕਿਸਤਾਨ ਨੇ ਗੱਲਬਾਤ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ, ਪਰ ਇਰਾਨ ਨੇ &ldquoਪੂਰੀ ਜਿੱਤ ਤੱਕ ਲੜਨ&rdquoਦੀ ਗੱਲ ਆਖੀ ਹੈ।