ਅਮਰੀਕੀ ਅਦਾਲਤ ਨੇ ਮੈਟਾ ’ਤੇ ਲਗਾਇਆ 3100 ਕਰੋੜ ਰੁਪਏ ਦਾ ਜ਼ੁਰਮਾਨਾ

ਵਾਸ਼ਿੰਟਨ : ਸੋਸ਼ਲ ਮੀਡੀਆ ਦਿੱਗਜ ਕੰਪਨੀ ਮੇਟਾ ਜੋ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕ ਹੈ, ਇੱਕ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਇੱਕ ਇਤਿਹਾਸਕ ਫੈਸਲੇ ਵਿੱਚ ਅਮਰੀਕਾ ਦੇ ਨਿਊ ਮੈਕਸੀਕੋ ਵਿੱਚ ਇੱਕ ਜਿਊਰੀ ਨੇ ਮੇਟਾ &rsquoਤੇ ਲਗਭਗ 3100 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਮੰਨਿਆ ਹੈ ਕਿ ਉਦਯੋਗਪਤੀ ਮਾਰਕ ਜ਼ੁਕਰਬਰਗ ਦੀ ਕੰਪਨੀ ਮੈਟਾ ਨੇ ਬੱਚਿਆਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਲਈ ਖਤਰਿਆਂ ਨੂੰ ਛੁਪਾਇਆ ਅਤੇ ਮੁਨਾਫ਼ੇ ਦੇ ਚੱਕਰ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ।
ਸੁਣਵਾਈ ਤੋਂ ਬਾਅਦ ਅਦਾਲਤ ਨੇ ਕੰਪਨੀ ਨੂੰ ਦੋਸ਼ੀ ਪਾਇਆ ਅਤੇ ਜੁਰਮਾਨਾ ਲਗਾਇਆ। ਇਹ ਮਾਮਲਾ ਲਗਭਗ ਸੱਤ ਹਫ਼ਤੇ ਚੱਲਿਆ । ਨਿਊ ਮੈਕਸੀਕੋ ਸਰਕਾਰ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੈਟਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸਦੇ ਪਲੇਟਫਾਰਮ ਬੱਚਿਆਂ ਲਈ ਖਤਰਨਾਕ ਹੋ ਸਕਦੇ ਹਨ, ਪਰ ਕੰਪਨੀ ਨੇ ਕਦੇ ਵੀ ਜਨਤਕ ਤੌਰ &rsquoਤੇ ਇਨ੍ਹਾਂ ਖ਼ਤਰਿਆਂ ਸਬੰਧੀ ਜਨਤਕ ਤੌਰ &rsquoਤੇ ਜਾਣਕਾਰੀ ਨਹੀਂ ਦਿੱਤੀ।