ਫਲੋਰਿਡਾ ਚੋਣ ‘ਚ ਡੈਮੋਕ੍ਰੈਟ ਉਮੀਦਵਾਰ ਐਮਿਲੀ ਗ੍ਰੇਗਰੀ ਦੀ ਹੋਈ ਜਿੱਤ, ਟਰੰਪ ਨੂੰ ਝਟਕਾ

ਫਲੋਰਿਡਾ: ਫਲੋਰਿਡਾ ਦੀ ਖਾਸ ਚੋਣ ਵਿੱਚ ਡੈਮੋਕ੍ਰੈਟ ਉਮੀਦਵਾਰ ਐਮਿਲੀ ਗਰੈਗਰੀ ਨੇ ਜਿੱਤ ਦਰਜ ਕਰਕੇ ਇੱਕ ਅਹਿਮ ਵਿਧਾਨ ਸਭਾ ਸੀਟ &lsquoਤੇ ਕਬਜ਼ਾ ਕਰ ਲਿਆ ਹੈ। ਇਹ ਸੀਟ ਮਾਰ ਅ ਲੈਗੋ ਵਾਲੇ ਇਲਾਕੇ ਵਿੱਚ ਸਥਿਤ ਹੈ। ਇਹ ਥਾਂ ਡੌਨਲਡ ਟਰੰਪ ਦੀ ਰਿਹਾਇਸ਼ ਵੀ ਮੰਨੀ ਜਾਂਦੀ ਹੈ। ਇਸ ਚੋਣ ਵਿੱਚ ਟਰੰਪ ਨੇ ਰਿਪਬਲਿਕਨ ਉਮੀਦਵਾਰ ਜੌਨ ਮੇਪਲਜ਼ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ &lsquoਤੇ ਵੋਟਰਾਂ ਨੂੰ ਵੋਟ ਪਾਉਣ ਲਈ ਅਪੀਲ ਕਰਦੇ ਹੋਏ ਕਿਹਾ ਕਿ ਮੈਪਲਜ਼ ਨੂੰ ਉਨ੍ਹਾਂ ਦੇ ਪਾਮ ਬੀਚ ਕਾਊਂਟੀ ਦੇ ਕਈ ਦੋਸਤਾਂ ਦਾ ਸਮਰਥਨ ਹੈ। ਡੈਮੋਕ੍ਰੈਟਿਕ ਪਾਰਟੀ ਨੇ ਇਸ ਜਿੱਤ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਵੱਡਾ ਸੰਕੇਤ ਕਰਾਰ ਦਿੱਤਾ ਹੈ। ਪਾਰਟੀ ਦੇ ਅਧਿਕਾਰੀਆਂ ਦੇ ਅਨੁਸਾਰ, ਇਹ ਜਿੱਤ ਦਰਸਾਉਂਦੀ ਹੈ ਕਿ ਵੋਟਰ ਹੁਣ ਰਿਪਬਲਿਕਨ ਨੀਤੀਆਂ ਤੋਂ ਨਾਰਾਜ਼ ਹਨ। ਲੱਗਭਗ ਸਾਰੇ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ, ਗ੍ਰੇਗਰੀ ਨੇ ਕਰੀਬ 2.4 ਫੀਸਦੀ ਜਾਂ 797 ਵੋਟਾਂ ਨਾਲ ਲੀਡ ਹਾਸਲ ਕੀਤੀ। ਇਹ ਉਨ੍ਹਾਂ ਦੀ ਪਹਿਲੀ ਚੋਣ ਸੀ।