ਸਿੱਧਿਵਿਨਾਇਕ ਮੰਦਰ ‘ਚ ਚੋਰੀ ਦਾ ਮਾਮਲਾ, ਸਟਾਫ ਦੀ ਹੀ ਨਿਕਲੀ ਸਾਜ਼ਿਸ਼, 8 ਗ੍ਰਿਫਤਾਰ

ਮੁੰਬਈ  : ਮੁੰਬਈ ਦੇ ਪ੍ਰਸਿੱਧ ਸਿੱਧਿਵਿਨਾਇਕ ਮੰਦਰ ਵਿੱਚ ਚੋਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮੰਦਰ ਦੇ ਸਟਾਫ ਦੀ ਹੀ ਸਾਜ਼ਿਸ਼ ਪਾਈ ਗਈ ਹੈ। ਪੁਲਿਸ ਨੇ ਹੁਣ ਤੱਕ ਲਗਭਗ 80 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਹਨ ਅਤੇ ਇਸ ਮਾਮਲੇ ਵਿੱਚ ਕੁੱਲ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਚੋਰੀ ਉਸ ਸਮੇਂ ਕੀਤੀ ਜਾਂਦੀ ਸੀ ਜਦੋਂ ਦਾਨ ਪੇਟੀਆਂ ਨੂੰ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਲਿਜਾਇਆ ਜਾਂਦਾ ਸੀ। ਮੁਲਜ਼ਮ ਸ਼ੱਕ ਤੋਂ ਬਚਣ ਲਈ ਪੇਟੀਆਂ ਵਿੱਚੋਂ ਉਂਗਲਾਂ ਨਾਲ ਹੌਲੀ-ਹੌਲੀ ਪੈਸੇ ਕੱਢਦੇ ਰਹਿੰਦੇ ਸਨ। ਬਾਅਦ ਵਿੱਚ ਇਹ ਰਕਮ ਆਪਸ ਵਿੱਚ ਵੰਡ ਲਈ ਜਾਂਦੀ ਸੀ। ਪੁਲਿਸ ਮੁਤਾਬਕ ਇਹ ਚੋਰੀ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਸੀ। ਸ਼ਨੀਵਾਰ ਨੂੰ ਐਫਆਈਆਰ ਦਰਜ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।