ਚੰਡੀਗੜ੍ਹ ਲਈ ਨਵੀਂ ਐਕਸਾਈਜ਼ ਪਾਲਿਸੀ 2026-27 ਲਾਗੂ , ਹੁਣ ਪੈਟਰੋਲ ਪੰਪ ਤੇ ਮਾਲ ‘ਚ ਵੀ ਮਿਲੇਗੀ ਸ਼ਰਾਬ

ਚੰਡੀਗੜ੍ਹ ਵਿਚ ਹੁਣ ਪੈਟਰੋਲ ਪੰਪ, ਮਾਲ ਤੇ ਮਾਰਕੀਟ ਵਿਚ ਵੀ ਸ਼ਰਾਬ ਵੇਚਣ ਦੀ ਇਜਾਜ਼ਤ ਮਿਲੇਗੀ। ਸ਼ਰਾਬ ਦੀਆਂ ਦੁਕਾਨਾਂ &lsquoਤੇ ਸਿਰਫ ਕੈਸ਼ ਨਹੀਂ, ਡਿਜੀਟਲ ਪੇਮੈਂਟ ਵੀ ਜ਼ਰੂਰੀ ਹੋਵੇਗਾ। ਵੱਡੇ ਡਿਪਾਰਟਮੈਂਟਲ ਸਟੋਰ ਵੀ ਹੁਣ ਲਾਇਸੈਂਸ ਲੈ ਕੇ ਵਿਦੇਸ਼ੀ ਸ਼ਰਾਬ, ਵਾਈਨ ਤੇ ਬੀਅਰ ਵੇਚ ਸਕਣਗੇ।

ਬਾਰ, ਹੋਟਲ ਤੇ ਰੈਸਟੋਰੈਂਟ ਵਿਚ ਅਲਕੋਮੀਟਰ ਰੱਖਣਾ ਜ਼ਰੂਰੀ ਹੋਵੇਗਾ ਤਾਂ ਕਿ ਲੋਕ ਆਪਣਾ ਅਲਕੋਹਲ ਲੈਵਲ ਚੈੱਕ ਕਰ ਸਕਣ। ਇਹ ਵਿਵਸਥਾ ਚੰਡੀਗੜ੍ਹ ਦੀ ਨਵੀਂ ਐਕਸਾਈਜ਼ ਪਾਲਿਸੀ 2026-27 ਵਿਚ ਕੀਤੇ ਗਏ ਹਨ ਜਿਸ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਹੈ। ਪੈਟਰੋਲ ਪੰਪ ਤੇ ਮਾਲ ਵਿਚ ਸ਼ਰਾਬ-ਨਵੀਂ L-2D ਲਾਇਸੈਂਸ ਸ਼੍ਰੇਣੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪ੍ਰਵਾਨਿਤ ਵਪਾਰਕ ਬਾਜ਼ਾਰਾਂ, ਪੈਟਰੋਲ ਪੰਪਾਂ ਅਤੇ ਮਾਲਾਂ ਵਿੱਚ ਘੱਟੋ-ਘੱਟ 300 ਵਰਗ ਫੁੱਟ ਖੇਤਰ ਵਾਲੀਆਂ ਦੁਕਾਨਾਂ ਵਿੱਚ ਆਯਾਤ ਕੀਤੀ ਵਾਈਨ ਅਤੇ ਬੀਅਰ ਦੀ ਪ੍ਰਚੂਨ ਵਿਕਰੀ ਦੀ ਇਜਾਜ਼ਤ ਹੋਵੇਗੀ।

ਸੰਗਠਿਤ ਡਿਪਾਰਟਮੈਂਟਲ ਸਟੋਰ ਨੂੰ L-10B ਲਾਇਸੈਂਸ ਦਿੱਤਾ ਜਾਵੇਗਾ। 30 ਲੱਖ ਰੁਪਏ ਦੀ ਫੀਸ ਹੋਵੇਗੀ ਜਿਸ ਨਾਲ ਉਹ ਵਿਦੇਸ਼ੀ ਸ਼ਰਾਬ, ਵਾਈਨ ਤੇ ਬੀਅਰ ਵੇਚ ਸਕਣਗੇ। ਖੁਦਰਾ ਵਿਕ੍ਰੇਤਾਵਾਂ ਨੂੰ ਆਪਣੀ ਦੁਕਾਨਾਂ ਦੇ ਆਸ-ਪਾਸ ਸਫਾਈ ਬਣਾਈ ਰੱਖਣੀ ਹੋਵੇਗੀ ਤੇ ਡਸਟਬਿਨ ਰੱਖਣੇ ਹੋਣਗੇ ਤਾਂ ਕਿ ਜੁਰਮਾਨਾ ਲਗਾਇਆ ਜਾਵੇਗਾ।

ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਆਸ-ਪਾਸ ਸਫਾਈ ਰਖਣੀ ਹੋਵੇਗੀ ਨਹੀਂ ਤਾਂ ਜੁਰਮਾਨਾ ਲੱਗੇਗਾ। ਸ਼ਰਾਬ ਲੈ ਜਾਣ ਵਾਲੇ ਹਰ ਵਾਹਨ ਵਿਚ GPS ਟ੍ਰੈਕਿੰਗ ਜ਼ਰੂਰੀ ਹੋਵੇਗੀ। ਕੁਝ ਵਾਹਨਾਂ ਵਿਚ ਡਿਜੀ ਲਾਕ ਸਿਸਟਮ ਵੀ ਲਗਾਇਆ ਜਾਵੇਗਾ ਤਾਂ ਕਿ ਛੇੜਛਾੜ ਨਾ ਹੋ ਸਕੇ। ਹਰ ਬੋਤਲ &lsquoਤੇ ਬਾਰਕੋਡ ਤੇ ਸਕਿਓਰਿਟੀ ਲੈਵਲ ਹੋਵੇਗਾ ਜਿਸ ਨਾਲ ਉਸ ਨੂੰ ਟ੍ਰੈਕ ਕੀਤਾ ਜਾ ਸਕੇ।