ਪੰਜਾਬ ਵਿੱਚ ਐੱਫ ਆਈ ਆਰ ਡਾਊਨਲੋਡ ਕਰਨਾ ਮੁੜ ਮੁਫ਼ਤ ਹੋਇਆ

ਪੰਜਾਬ ਪੁਲੀਸ ਦੇ ਸਾਂਝ ਪੋਰਟਲ ਤੋਂ ਐੱਫ ਆਈ ਆਰ (FIR) ਡਾਊਨਲੋਡ ਕਰਨ &rsquoਤੇ 80 ਰੁਪਏ ਫੀਸ ਲਗਾਉਣ ਦੇ ਸੂਬਾ ਸਰਕਾਰ ਦੇ ਫੈਸਲੇ ਦੇ ਭਾਰੀ ਵਿਰੋਧ ਤੋਂ ਬਾਅਦ ਇਹ ਹੁਕਮ ਵਾਪਸ ਲੈ ਲਏ ਗਏ ਹਨ। ਹੁਣ ਤੋਂ ਪੋਰਟਲ 'ਤੇ ਕਿਸੇ ਵੀ ਆਨਲਾਈਨ ਵਰਤੋਂਕਾਰ ਤੋਂ ਕੋਈ ਸਰਵਿਸ ਚਾਰਜ ਨਹੀਂ ਲਿਆ ਜਾਵੇਗਾ।
ਗਵਰਨੈਂਸ ਸੁਧਾਰ ਅਤੇ ਆਈ ਟੀ ਵਿਭਾਗ, ਪੰਜਾਬ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਂਝ ਪੋਰਟਲ ਤੋਂ ਐੱਫ ਆਈ ਆਰ ਡਾਊਨਲੋਡ ਕਰਨ ਜਾਂ ਸਾਂਝ ਕੇਂਦਰਾਂ ਤੋਂ ਕਾਪੀਆਂ ਪ੍ਰਾਪਤ ਕਰਨ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ। ਸੂਬੇ ਭਰ ਦੇ ਸਿਆਸੀ ਆਗੂਆਂ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਨੇ ਸਰਬਸੰਮਤੀ ਨਾਲ ਇਨ੍ਹਾਂ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ ਸੀ। ਪੁਲੀਸ ਨੇ 24 ਮਾਰਚ ਤੋਂ ਇਹ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ। ਇਹ ਹੁਕਮ ਲਾਗੂ ਹੋਣ ਦੇ ਸਿਰਫ਼ ਇੱਕ ਦਿਨ ਬਾਅਦ ਹੀ ਵਾਪਸ ਲੈ ਲਿਆ ਗਿਆ ਹੈ।