‘ਆਪ’ ਵਿਧਾਇਕ ਪਠਾਣਮਾਜਰਾ ਗਵਾਲੀਅਰ ਤੋਂ ਕਾਬੂ

ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਏ ਸਨੌਰ ਤੋਂ &lsquoਆਪ&rsquo ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲੀਸ ਨੇ ਆਖ਼ਰ ਨੌਂ ਮਹੀਨਿਆਂ ਬਾਅਦ ਗਵਾਲੀਅਰ ਤੋਂ ਕਾਬੂ ਕਰ ਲਿਆ ਹੈ। ਪਠਾਣਮਾਜਰਾ ਨੂੰ ਅੱਜ ਪਟਿਆਲਾ ਅਦਾਲਤ &rsquoਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ &rsquoਤੇ ਭੇਜ ਦਿੱਤਾ ਗਿਆ।
ਗ਼ੌਰਤਲਬ ਹੈ ਕਿ ਹੜ੍ਹਾਂ ਦੇ ਮੁੱਦੇ &rsquoਤੇ ਸਤੰਬਰ 2025 &rsquoਚ ਪਠਾਣਮਾਜਰਾ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰਦਿਆਂ &lsquoਆਪ&rsquo ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੰਡਿਆ ਸੀ। ਸਰਕਾਰ ਨੇ ਉਸ ਤੋਂ ਗੰਨਮੈਨ ਸਮੇਤ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ ਸਨ। &lsquoਆਪ&rsquo ਹਾਈਕਮਾਂਡ ਨੇ ਰਣਜੋਧ ਹੜਾਣਾ ਨੂੰ ਸਨੌਰ ਦਾ ਨਵਾਂ ਹਲਕਾ ਇੰਚਾਰਜ ਵੀ ਲਾ ਦਿੱਤਾ ਹੈ। ਇੱਕ ਔਰਤ ਦੀ ਸ਼ਿਕਾਇਤ &rsquoਤੇ ਇਥੇ ਥਾਣਾ ਸਿਵਲ ਲਾਈਨ &rsquoਚ ਉਸ ਖ਼ਿਲਾਫ਼ ਜਬਰ-ਜਨਾਹ ਦਾ ਪਰਚਾ ਦਰਜ ਹੋਇਆ ਸੀ ਅਤੇ ਉਸ ਨੂੰ ਹਰਿਆਣਾ &rsquoਚ ਰਿਸ਼ਤੇਦਾਰ ਦੇ ਘਰੋਂ ਫੜ ਲਿਆ ਸੀ ਪਰ ਉਹ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਪਟਿਆਲਾ ਪੁਲੀਸ ਵੱਲੋਂ ਐੱਲ ਓ ਸੀ ਜਾਰੀ ਕਰਨ ਦੇ ਬਾਵਜੂਦ ਉਹ ਵਿਦੇਸ਼ ਚਲਾ ਗਿਆ ਸੀ। ਉਹ ਨੇਪਾਲ ਰਾਹੀਂ ਆਸਟਰੇਲੀਆ ਪਹੁੰਚਿਆ ਅਤੇ ਉਥੋਂ ਸੋਸ਼ਲ ਮੀਡੀਆ ਰਾਹੀਂ ਸਰਗਰਮ ਰਿਹਾ।