ਸਿੱਧੂ ਮੂਸੇਵਾਲਾ ਦੇ ‘ਬਰੋਟਾ’ ਗੀਤ ਨੇ ਬਣਾਇਆ ਵਿਸ਼ਵ ਰਿਕਾਰਡ ਜਲਦ ਆਵੇਗਾ ਇੱਕ ਹੋਰ ਨਵਾਂ ਟਰੈਕ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ। ਮੂਸੇਵਾਲਾ ਦੀ ਟੀਮ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਮਰਹੂਮ ਗਾਇਕ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਕੀਤਾ ਜਾਵੇਗਾ। ਇਹ ਐਲਾਨ ਪਿਛਲੇ ਸਾਲ ਨਵੰਬਰ ਵਿੱਚ ਆਏ ਗੀਤ &lsquoਬਰੋਟਾ&rsquo ( ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ &rsquoਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, &lsquoਬਰੋਟਾ&rsquo ਦਾ ਮਿਊਜ਼ਿਕ ਵੀਡੀਓ ਯੂਟਿਊਬ &rsquoਤੇ ਵਿਸ਼ਵ ਪੱਧਰ &rsquoਤੇ ਦੂਜਾ ਸਭ ਤੋਂ ਵੱਧ ਕੁਮੈਂਟ ਕੀਤਾ ਜਾਣ ਵਾਲਾ ਵੀਡੀਓ ਬਣ ਗਿਆ ਹੈ। ਇਸ ਵੀਡੀਓ &rsquoਤੇ 1 ਕਰੋੜ (10 ਮਿਲੀਅਨ) ਤੋਂ ਵੱਧ ਕੁਮੈਂਟ ਹੋ ਚੁੱਕੇ ਹਨ।

ਟੀਮ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਲਿਖਿਆ, &ldquoਬਰੋਟਾ ਨੂੰ ਇੰਨਾ ਪਿਆਰ ਦੇਣ ਲਈ ਸਾਰੇ ਪ੍ਰਸ਼ੰਸਕਾਂ ਦਾ ਸ਼ੁਕਰੀਆ... ਅਗਲੇ ਧਮਾਕੇ ਲਈ ਕੁਝ ਦਿਨਾਂ ਦਾ ਇੰਤਜ਼ਾਰ ਕਰੋ।&rdquo ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ 12 ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਹਰ ਗੀਤ ਨੇ ਚਾਰਟਬਸਟਰਾਂ ਵਿੱਚ ਥਾਂ ਬਣਾਈ ਹੈ।