ਭਾਰਤੀ ਹਵਾਈ ਕੰਪਨੀਆਂ ਸਾਹਮਣੇ ਵੱਡੀਆਂ ਚੁਣੌਤੀਆਂ

ਡੀ.ਜੀ.ਸੀ.ਏ. ਦੇ ਮੁਖੀ ਫੈਜ਼ ਅਹਿਮਦ ਕਿਦਵਈ ਨੇ ਅੱਜ ਦੱਸਿਆ ਕਿ ਅਮਰੀਕਾ, ਇਜ਼ਰਾਈਲ ਤੇ ਇਰਾਨ ਜੰਗ ਕਾਰਨ ਹਵਾਈ ਕੰਪਨੀਆਂ ਨੂੰ ਕਈ ਸਮੱਸਿਆਵਾਂ ਦਰਪੇਸ਼ ਹਨ ਪਰ ਭਾਰਤ ਦਾ ਸ਼ਹਿਰੀ ਹਵਾਲਾਜ਼ੀ ਵਿਭਾਗ ਇਨ੍ਹਾਂ ਸਮੱਸਿਆਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਸਿਰਫ਼ ਮੁਸਾਫ਼ਰਾਂ ਦੇ ਅਧਿਕਾਰਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉਹ ਅਜਿਹੇ ਨਿਯਮ ਬਣਾ ਰਿਹਾ ਹੈ ਜੋ ਏਅਰਲਾਈਨਾਂ ਦੇ ਵਾਧੇ ਵਿੱਚ ਮਦਦਗਾਰ ਹੋਣ। ਭਾਰਤ ਵਿੱਚ ਕਈ ਏਅਰਲਾਈਨਾਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ, ਜਿਸ ਕਾਰਨ ਹੁਣ ਮੌਜੂਦਾ ਕੰਪਨੀਆਂ ਨੂੰ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ। ਹਾਲ ਹੀ ਵਿੱਚ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਘਰੇਲੂ ਉਡਾਣਾਂ ਦੀਆਂ 60 ਫ਼ੀਸਦੀ ਸੀਟਾਂ ਬਿਨਾਂ ਕਿਸੇ ਵਾਧੂ ਖਰਚੇ ਦੇ ਦਿੱਤੀਆਂ ਜਾਣਗੀਆਂ ਅਤੇ ਟਿਕਟਾਂ ਦੀਆਂ ਕੀਮਤਾਂ 'ਤੇ ਲਗਾਈ ਗਈ ਪਾਬੰਦੀ ਵੀ ਹਟਾ ਲਈ ਗਈ ਹੈ।