ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦੇਣ ਵਤਨ ਪਰਤਿਆ ਸੀ ਪਠਾਣਮਾਜਰਾ

ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਕੇ ਪਟਿਆਲਾ ਲਿਆਂਦਾ ਸਨੌਰ ਤੋਂ &lsquoਆਪ&rsquo ਵਿਧਾਇਕ ਹਰਮੀਤ ਪਠਾਣਮਾਜਰਾ ਸੁਪਰੀਮ ਕੋਰਟ &rsquoਚ ਹਲਫ਼ੀਆ ਬਿਆਨ ਦਰਜ ਕਰਾਉਣ ਲਈ ਵਤਨ ਪਰਤਿਆ ਸੀ। ਦੂਜੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਦੀ ਸ਼ਿਕਾਇਤ &rsquoਤੇ ਥਾਣਾ ਸਿਵਲ ਲਾਈਨ &rsquoਚ ਦਰਜ ਹੋਏ ਜਬਰ-ਜਨਾਹ ਦੇ ਕੇਸ ਸਬੰਧੀ ਅਦਾਲਤ &rsquoਚ ਪੇਸ਼ ਨਾ ਹੋਣ ਕਰ ਕੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਉਸ ਨੇ ਆਪਣੇ ਵਕੀਲਾਂ ਬੀ ਐੱਸ ਭੁੱਲਰ ਅਤੇ ਐੱਸ ਐੱਸ ਸੱਗੂ ਰਾਹੀਂ ਸੁਪਰੀਮ ਕੋਰਟ &rsquoਚ ਪਟੀਸ਼ਨ ਦਾਖ਼ਲ ਕੀਤੀ ਸੀ। ਸਿਖਰਲੀ ਅਦਾਲਤ ਨੇ 23 ਮਾਰਚ ਤੱਕ ਵਿਧਾਇਕ ਨੂੰ ਹਲਫ਼ੀਆ ਬਿਆਨ ਦਾਖ਼ਲ ਕਰਨ ਲਈ ਕਿਹਾ ਸੀ। ਹਲਫ਼ੀਆ ਬਿਆਨ &rsquoਤੇ ਉਸ ਦੇ ਦਸਤਖ਼ਤ ਜ਼ਰੂਰੀ ਸਨ ਜਿਸ ਕਾਰਨ ਉਸ ਨੂੰ ਆਸਟਰੇਲੀਆ ਤੋਂ ਵਤਨ ਪਰਤਣਾ ਪਿਆ ਤੇ ਭਿਣਕ ਪੈਣ &rsquoਤੇ ਪਟਿਆਲਾ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਧਰ, ਤੈਅ ਸਮੇਂ &rsquoਚ ਬਿਆਨ ਦਾਖ਼ਲ ਨਾ ਕਰ ਸਕਣ ਕਾਰਨ ਅਦਾਲਤ ਨੇ ਉਸ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।