ਟਰੰਪ ਵੱਲੋਂ ਮੁੜ ਧਮਕੀ, ਇਰਾਨ ਅੜਿਆ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਅਸਿੱਧੇ ਤੌਰ &rsquoਤੇ ਧਮਕੀ ਦਿੰਦਿਆਂ ਵੀਰਵਾਰ ਨੂੰ ਦੁਹਰਾਇਆ ਕਿ ਇਰਾਨੀ ਆਗੂ ਬਿਨਾਂ ਦੇਰੀ ਦੇ ਛੇਤੀ ਹੀ ਵਾਰਤਾ ਲਈ ਅੱਗੇ ਆ ਜਾਣ ਕਿਉਂਕਿ ਜੇ ਇਕ ਵਾਰ ਦੇਰ ਹੋ ਗਈ ਤਾਂ ਫਿਰ ਪਿੱਛੇ ਨਹੀਂ ਮੁੜਿਆ ਜਾ ਸਕੇਗਾ। ਉਧਰ ਹਰਮੁਜ਼ ਜਲ ਮਾਰਗ ਖੋਲ੍ਹੇ ਜਾਣ ਲਈ ਇਰਾਨ ਨੂੰ ਦਿੱਤਾ ਅਲਟੀਮੇਟਮ ਸ਼ੁੱਕਰਵਾਰ ਨੂੰ ਖ਼ਤਮ ਹੋ ਰਿਹਾ ਹੈ ਪਰ ਤਹਿਰਾਨ ਨੇ ਅਜੇ ਤੱਕ ਕੋਈ ਲੜ-ਪੱਲਾ ਨਹੀਂ ਫੜਾਇਆ ਹੈ। ਇਜ਼ਰਾਈਲ ਨੇ ਰੈਵੋਲਿਊਸ਼ਨਰੀ ਗਾਰਡ ਦੀ ਜਲ ਸੈਨਾ ਦੇ ਮੁਖੀ ਕਮਾਂਡਰ ਅਲੀ ਰਜ਼ਾ ਤੰਗਸਿਰੀ ਨੂੰ ਮਾਰ ਦਿੱਤਾ ਹੈ ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਸ ਦੀ ਅਗਵਾਈ ਹੇਠ ਹਰਮੁਜ਼ ਜਲ ਮਾਰਗ ਬੰਦ ਰੱਖਿਆ ਜਾ ਰਿਹਾ ਸੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਇਰਾਨ &rsquoਤੇ ਪੂਰੀ ਤਾਕਤ ਨਾਲ ਹਮਲੇ ਜਾਰੀ ਰਖਣਗੇ। ਉਨ੍ਹਾਂ ਕਿਹਾ ਕਿ ਮਾਰੇ ਗਏ ਇਰਾਨੀ ਕਮਾਂਡਰ ਦੇ ਹੱਥ ਖੂਨ ਨਾਲ ਰੰਗੇ ਹੋਏ ਸਨ। ਮੌਜੂਦਾ ਹਾਲਾਤ ਤੋਂ ਜਾਪਦਾ ਹੈ ਕਿ ਅਮਰੀਕਾ ਨੇ ਹਰਮੁਜ਼ ਜਲ ਮਾਰਗ ਨੇੜਲੀਆਂ ਥਾਵਾਂ ਜਾਂ ਖ਼ਾਰਗ ਟਾਪੂ &rsquoਤੇ ਇਰਾਨ ਦੇ ਤੇਲ ਟਰਮੀਨਲਾਂ ਉਪਰ ਕਬਜ਼ੇ &rsquoਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ &lsquoਟਰੁੱਥ ਸੋਸ਼ਲ&rsquo ਉਤੇ ਉਕਤ ਪੋਸਟ ਉਸ ਸਮੇਂ ਪਾਈ ਹੈ ਜਦੋਂ ਇਕ ਦਿਨ ਪਹਿਲਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਰਾਨ ਨਾਲ ਸਮਝੌਤਾ ਸਿਰੇ ਚੜ੍ਹਨ ਦੇ ਕੰਢੇ &rsquoਤੇ ਹੈ। ਉਂਝ ਇਰਾਨ ਨੇ ਅਮਰੀਕਾ ਦੀ 15 ਨੁਕਾਤੀ ਗੋਲੀਬੰਦੀ ਤਜਵੀਜ਼ ਨੂੰ ਖ਼ਾਰਜ ਕਰਦਿਆਂ ਆਪਣੀਆਂ ਪੰਜ ਸ਼ਰਤਾਂ ਰੱਖ ਦਿੱਤੀਆਂ ਸਨ। ਟਰੰਪ ਨੇ ਦੁਹਰਾਇਆ ਕਿ ਇਰਾਨ ਸਾਡੇ ਨਾਲ ਸਮਝੌਤੇ ਲਈ ਤਰਲੇ ਕੱਢ ਰਿਹਾ ਹੈ ਪਰ ਆਗੂ ਇਸ ਗੱਲੋਂ ਡਰੇ ਹੋਏ ਹਨ ਕਿ ਜੇ ਉਨ੍ਹਾਂ ਦੇ ਨਾਮ ਸਾਹਮਣੇ ਆ ਗਏ ਤਾਂ ਉਹ ਮਾਰੇ ਜਾਣਗੇ। ਟਰੰਪ ਨੇ ਨਾਟੋ ਮੁਲਕਾਂ ਨਾਲ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਜੰਗ ਦੇ ਸਮੇਂ &rsquoਚ ਕੋਈ ਸਹਾਇਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਨਾਟੋ ਤੋਂ ਕਿਸੇ ਮਦਦ ਦੀ ਲੋੜ ਨਹੀਂ ਹੈ ਪਰ ਉਹ ਇਹ ਕਦੇ ਨਹੀਂ ਭੁੱਲਣਗੇ ਕਿ ਐਨੇ ਅਹਿਮ ਸਮੇਂ &rsquoਤੇ ਉਸ ਨੇ ਸਾਥ ਨਹੀਂ ਦਿੱਤਾ। ਉਧਰ ਯੂ ਐੱਸ ਐੱਸ ਤ੍ਰਿਪੋਲੀ ਬੇੜਾ ਮੱਧ ਪੂਰਬੀ ਇਲਾਕੇ ਨੇੜੇ ਢੁੱਕ ਗਿਆ ਹੈ ਜਿਸ &rsquoਤੇ 2500 ਮੈਰੀਨਜ਼ ਸਵਾਰ ਹਨ। ਇਸ ਤੋਂ ਇਲਾਵਾ 82ਵੀਂ ਏਅਰਬੋਰਨ ਦੇ ਇਕ ਹਜ਼ਾਰ ਪੈਰਾਟਰੂਪਰ ਵੀ ਖ਼ਿੱਤੇ &rsquoਚ ਪਹੁੰਚਣ ਵਾਲੇ ਹਨ।