60 ਦਿਨਾਂ ਦਾ ਤੇਲ ਭੰਡਾਰ, 8 ਲੱਖ ਟਨ ਐੱਲ ਪੀ ਜੀ ਮੌਜੂਦ

ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਕੋਲ 60 ਦਿਨਾਂ ਦਾ ਤੇਲ ਭੰਡਾਰ ਮੌਜੂਦ ਹੈ ਜਦੋਂਕਿ ਪੂਰੇ ਇਕ ਮਹੀਨੇ ਦੀ ਐੱਲ ਪੀ ਜੀ ਸਪਲਾਈ ਦਾ ਪ੍ਰਬੰਧ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਪੈਟਰੋਲ, ਡੀਜ਼ਲ ਜਾਂ ਐੱਲ ਪੀ ਜੀ ਦੀ ਕੋਈ ਕਿੱਲਤ ਨਹੀਂ ਹੈ। ਕਿੱਲਤ ਸਬੰਧੀ ਰਿਪੋਰਟਾਂ &lsquoਮਿੱਥ ਕੇ ਕੀਤਾ ਜਾ ਰਿਹਾ ਗੁਮਰਾਹਕੁਨ ਪ੍ਰਚਾਰ&rsquo ਹਨ, ਜਿਸ ਦਾ ਮੰਤਵ ਅਫ਼ਰਾ ਤਫ਼ਰੀ &rsquoਚ ਖ਼ਰੀਦਦਾਰੀ ਨੂੰ ਹਵਾ ਦੇਣਾ ਹੈ।

ਪੈਟਰੋਲ ਪੰਪਾਂ ਤੇ ਐੱਲ ਪੀ ਜੀ ਡਿਸਟ੍ਰੀਬਿਊਟਰਾਂ ਅੱਗੇ ਲੱਗੀਆਂ ਲੰਮੀਆਂ ਕਤਾਰਾਂ ਅਤੇ ਲੋਕਾਂ ਵੱਲੋਂ ਘਬਰਾਹਟ &rsquoਚ ਖ਼ਰੀਦਦਾਰੀ ਦੀਆਂ ਰਿਪੋਰਟਾਂ ਦਰਮਿਆਨ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕੱਚੇ ਤੇਲ, ਈਂਧਨ ਤੇ ਐੱਲ ਪੀ ਜੀ ਦੇ ਸਟਾਕ ਬਾਰੇ ਪਹਿਲੀ ਵਾਰ ਵੇਰਵੇ ਨਸ਼ਰ ਕੀਤੇ ਹਨ। ਇਸ ਦੇ ਨਾਲ ਹੀ ਸਰਕਾਰੀ ਮਾਲਕੀ ਵਾਲੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ ਜਾਂ ਲਿਕੁਈਫਾਈਡ ਪੈਟਰੋਲੀਅਮ ਗੈਸ (ਐੱਲ ਪੀ ਜੀ) ਦੀ ਕੋਈ ਘਾਟ ਨਹੀਂ ਤੇ ਸਪਲਾਈ ਸਥਿਰ ਹੈ।

ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਦੇਸ਼ ਦੇ ਸਾਰੇ ਪੈਟਰੋਲ ਪੰਪਾਂ &rsquoਤੇ ਢੁੱਕਵੇਂ ਭੰਡਾਰ ਮੌਜੂਦ ਹਨ ਤੇ ਆਮ ਵਾਂਗ ਚੱਲ ਰਹੇ ਹਨ। ਇਰਾਨ ਜੰਗ ਨਾਲ ਕੱਚੇ ਤੇਲ ਦੀ ਅੱਧੀ ਸਪਲਾਈ ਉੱਤੇ ਅਸਰ ਪਿਆ ਹੈ ਤੇ ਦੇਸ਼ ਨੇ ਵੱਖ-ਵੱਖ ਸਰੋਤਾਂ ਤੋਂ ਅਗਲੇ 60 ਦਿਨਾਂ ਲਈ ਚੋਖੀ ਕੱਚੇ ਤੇਲ ਦੀ ਸਪਲਾਈ ਹਾਸਲ ਕਰ ਲਈ ਹੈ। ਮੰਤਰਾਲੇ ਨੇ ਕਿਹਾ ਕਿ 800,000 ਟਨ ਐੱਲ ਪੀ ਜੀ ਕਾਰਗੋ ਸੁਰੱਖਿਅਤ ਕਰ ਲਏ ਗਏ ਹਨ ਅਤੇ ਇੱਕ ਪੂਰੇ ਮਹੀਨੇ ਦੀ ਸਪਲਾਈ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਓ ਸੀ), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ ਪੀ ਸੀ ਐੱਲ) ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ ਪੀ ਸੀ ਐੱਲ) ਨੇ ਵੱਖੋ-ਵੱਖਰੀਆਂ ਪੋਸਟਾਂ ਵਿੱਚ ਪੈਟਰੋਲ ਪੰਪ ਆਮ ਵਾਂਗ ਚੱਲਣ ਤੇ ਕਿਸੇ ਵੀ ਈਂਧਨ ਦੀ ਘਾਟ ਨਾ ਹੋਣ ਦਾ ਦਾਅਵਾ ਕੀਤਾ ਹੈ।