ਮੇਲਾਨੀਆ ਟਰੰਪ ਵੱਲੋਂ ਬੰਗਾਲੀ ਸਣੇ 11 ਭਾਸ਼ਾਵਾਂ ਬੋਲਣ ਵਾਲਾ ਮਾਨਵੀ ਏ ਆਈ ਰੋਬੋਟ ਪੇਸ਼

ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਵਿੱਚ ਗਲੋਬਲ ਸੰਮੇਲਨ ਦੌਰਾਨ ਚਿੱਟੇ ਤੇ ਕਾਲੇ ਰੰਗ ਦੇ ਮਾਨਵੀ (ਹਿਊਮਨਾਈਡ) ਏ ਆਈ ਰੋਬੋਟ ਨਾਲ ਪੁੱਜੀ। ਇਨਸਾਨੀ ਦਿੱਖ ਵਾਲੇ ਇਸ ਰੋਬੋਟ ਨੇ ਬੰਗਾਲੀ ਸਣੇ 11 ਵੱਖ-ਵੱਖ ਭਾਸ਼ਾਵਾਂ ਵਿੱਚ ਗੱਲਬਾਤ ਕੀਤੀ। ਰੋਬੋਟਿਕਸ ਕੰਪਨੀ ਫਿਗਰ ਵੱਲੋਂ ਤਿਆਰ ਕੀਤੇ ਗਏ ਇਸ ਰੋਬੋਟ ਨੂੰ &lsquoਵ੍ਹਾਈਟ ਹਾਊਸ ਵਿੱਚ ਪਹਿਲੇ ਅਮਰੀਕਾ-ਨਿਰਮਿਤ ਮਾਨਵੀ ਮਹਿਮਾਨ&rsquo ਵਜੋਂ ਪੇਸ਼ ਕੀਤਾ ਗਿਆ। &lsquoਫਿਗਰ 3&rsquo ਨਾਮੀ ਇਸ ਰੋਬੋਟ ਨੇ ਫਰਾਂਸ ਦੀ ਪਹਿਲੀ ਮਹਿਲਾ ਬ੍ਰਿਜਿਟ ਮੈਕਰੌਂ ਅਤੇ ਇਜ਼ਰਾਈਲ ਦੀ ਸਾਰਾ ਨੇਤਨਯਾਹੂ ਸਣੇ 45 ਦੇਸ਼ਾਂ ਦੇ ਮਹਿਮਾਨਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ ਅਤੇ 11 ਭਾਸ਼ਾਵਾਂ ਵਿੱਚ &lsquoਜੀ ਆਇਆਂ ਨੂੰ&rsquo ਕਿਹਾ। ਵ੍ਹਾਈਟ ਹਾਊਸ ਦੀ ਰਿਪੋਰਟ ਮੁਤਾਬਕ ਰੋਬੋਟ ਨੇ ਬੰਗਾਲੀ ਵਿੱਚ &lsquoਸਵਾਗਤਮ&rsquo ਕਿਹਾ। ਇਸ ਤੋਂ ਇਲਾਵਾ ਰੋਬੋਟ ਨੇ ਅੰਗਰੇਜ਼ੀ, ਸਪੈਨਿਸ਼, ਫਰੈਂਚ, ਪੁਰਤਗਾਲੀ, ਅਰਬੀ, ਜਪਾਨੀ, ਹਿਬਰੂ, ਸਲੋਵੇਨੀਅਨ, ਯੂਕਰੇਨੀ ਅਤੇ ਜਾਰਜੀਅਨ ਭਾਸ਼ਾਵਾਂ ਵਿੱਚ ਸਵਾਗਤ ਕੀਤਾ।