ਜੰਗ ਵਿਚਾਲੇ ਆਮ ਲੋਕਾਂ ਨੂੰ ਰਾਹਤ, ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਘਟਾਈ 10 ਰੁਪਏ ਐਕਸਾਈਜ਼ ਡਿਊਟੀ

ਕੱਚੇ ਤੇਲ ਦੇ ਸੰਕਟ ਵਿਚ ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਤੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਤੇ ਡੀਜ਼ਲ &lsquoਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਵਿਚ ਕਟੌਤੀ ਕੀਤੀ ਹੈ। ਪੈਟਰੋਲ &lsquoਤੇ ਐਕਸਾਈਜ਼ ਡਿਊਟੀ ਪਹਿਲਾਂ 13 ਰੁਪਏ ਪ੍ਰਤੀ ਲੀਟਰ ਸੀ ਜਿਸ ਨੂੰ ਹੁਣ 10 ਰੁਪਏ ਘਟਾ ਕੇ 3 ਰੁਪਏ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਡੀਜ਼ਲ &lsquoਤੇ ਇਹ 10 ਰੁਪਏ ਪ੍ਰਤੀ ਲੀਟਰ ਸੀ ਜਿਸ ਨੂੰ ਹੁਣ ਪੂਰੀ ਤਰ੍ਹਾਂ ਖਤਮ ਯਾਨੀ ਜ਼ੀਰੋ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਤੇਲ ਕੰਪਨੀਆਂ ਦੇ ਮਾਰਜਿਨ ਵਿਚ ਸੁਧਾਰ ਹੋਣ ਦੀ ਉਮੀਦ ਹੈ। ਪੈਟਰੋਲ ਤੇ ਡੀਜਲ ਦੀ ਕੀਮਤ ਵਧਣ ਨੂੰ ਰੋਕਣ ਲਈ ਇਹ ਕਦਮ ਸਰਕਾਰ ਨੇ ਚੁੱਕਿਆ ਹੈ।

ਐਕਸਾਈਜ਼ ਡਿਊਟੀ ਇਕ ਤਰ੍ਹਾਂ ਦਾ ਅਪ੍ਰਤੱਖ ਟੈਕਸ ਹੈ ਜੋ ਸਾਮਾਨ ਦੇ ਪ੍ਰੋਡਕਸ਼ਨ ਜਾਂ ਮੈਨੂਫੈਕਚਰਿੰਗ &lsquoਤੇ ਲਗਾਇਆ ਜਾਂਦਾ ਹੈ। ਇਹ ਟੈਕਸ ਕੇਂਦਰ ਸਰਕਾਰ ਲੈਂਦਾ ਹੈ। ਇਸ ਨਾਲ ਸਾਮਾਨ ਦਾ ਰੇਟ ਵਧ ਜਾਂਦਾ ਹੈ। ਭਾਰਤ ਵਿਚ ਪੈਟਰੋਲ ਤੇ ਡੀਜ਼ਲ &lsquoਤੇ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਤੇ ਸੂਬਾ ਸਰਕਾਰਾਂ VAT ਲਗਾਉਂਦੀਆਂ ਹਨ ਪਰ ਹੁਣ ਸਰਕਾਰ ਨੇ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰ ਦਿੱਤੀ ਹੈ।