42 ਹਜ਼ਾਰ ਟਨ LPG ਲੈ ਕੇ ਭਾਰਤ ਪਹੁੰਚਿਆ ‘ਜਗ ਵਸੰਤ’ ਜਹਾਜ਼

LPG ਗੈਸ ਦੀ ਸਪਲਾਈ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। &lsquoਜੰਗ ਵਸੰਤ&rsquo ਨਾਂ ਦਾ ਜਹਾਜ਼ ਕਾਂਡਲਾ ਪੋਰਟ ਪਹੁੰਚ ਚੁੱਕਿਆ ਹੈ। ਉਹ ਹਾਰਮੁਜ਼ ਸਟ੍ਰੇਟ ਪਾਰ ਕਰ ਕੇ ਗੁਜਰਾਤ ਪਹੁੰਚਿਆ ਹੈ। ਇਸ ਜਹਾਜ਼ ਵਿਚ 42 ਹਜ਼ਾਰ ਮੀਟਰਕ ਟਨ ਤੋਂ ਵੱਧ LPG ਗੈਸ ਲਿਆਂਦੀ ਗਈ ਹੈ।
ਇਹ ਖੇਪ ਠੀਕ ਉਸ ਸਮੇਂ ਆਈ ਹੈ ਜਦੋਂ ਦੁਨੀਆ ਭਰ ਵਿਚ ਊਰਜਾ ਦੀ ਸਪਲਾਈ ਨੂੰ ਲੈ ਕੇ ਕਾਫੀ ਅਨਿਸ਼ਚਤਤਾ ਚੱਲ ਰਹੀ ਹੈ। ਕਾਂਡਲਾ ਪੋਰਟ ਅਥਾਰਟੀ ਨੇ ਦੱਸਿਆ ਕਿ ਅੱਜ ਹੀ ਇਸ ਗੈਸ ਨੂੰ ਮਿਡ-ਸੀ ਟਰਾਂਫਰ ਜ਼ਰੀਏ ਉਤਾਰਿਆ ਜਾਵੇਗਾ। ਮਿਡ-ਸੀ ਟਰਾਂਸਫਰ ਦਾ ਮਤਲਬ ਹੈ ਕਿ ਸਮੁੰਦਰ ਵਿਚ ਹੀ ਜਹਾਜ਼ ਤੋਂ ਗੈਸ ਨੂੰ ਦੂਜੇ ਸਿਸਟਮ ਜਾਂ ਪੋਰਟ ਦੀਆਂ ਸਹੂਲਤਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਇਸ ਨਾਲ ਗੈਸ ਤੇਜ਼ੀ ਨਾਲ ਉਤਰ ਜਾਂਦੀ ਹੈ,ਸਮਾਂ ਬਚਦਾ ਹੈ ਤੇ ਸਪਲਾਈ ਵੀ ਜਲਦ ਸ਼ੁਰੂ ਹੋ ਜਾਂਦੀ ਹੈ।
ਇਸ ਵੱਡੀ ਖੇਪ ਨਾਲ ਦੇਸ਼ ਵਿਚ LPG ਗੈਸ ਦੀ ਉਪਲਬਧਤਾ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਖਾਸ ਕਰਕੇ ਉਦੋਂ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਊਰਜਾ ਸਪਲਾਈ ਲੈ ਕੇ ਥੋੜ੍ਹੀ ਅਸਥਿਰਤਾ ਬਣੀ ਹੋਈ ਹੈ। ਦੱਸ ਦੇਈਏ ਕਿ ਕਾਂਡਲਾ ਪੋਰਟ ਭਾਰਤ ਦੇ ਸਭ ਤੋਂ ਵੱਡਾ ਊਰਜਾ ਆਯਾਤ ਬੰਦਰਗਾਹਾਂ ਵਿਚੋਂ ਇਕ ਹੈ। ਇਥੋਂ LPG ਗੈਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੀ ਜਾਂਦੀ ਹੈ।ਇਸ ਖੇਪ ਦੇ ਆਉਣ ਨਾਲ ਆਉਣ ਵਾਲੇ ਦਿਨਾਂ ਵਿਚ ਘਰੇਲੂ LPG ਸਪਲਾਈ ਨੂੰ ਸਥਿਰ ਰੱਖਣ ਵਿਚ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਈਰਾਨ ਵੱਲੋਂ ਕੁਝ ਹੀ ਦੇਸ਼ਾਂ ਨੂੰ ਹਾਮੁਰਜ਼ ਦੇ ਰਸਤੇ ਤੋਂ ਜਹਾਜ਼ ਲੈ ਕੇ ਜਾਣ ਦੀ ਇਜਾਜ਼ਤ ਮਿਲੀ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿਸ ਨੂੰ ਈਰਾਨ ਨੇ ਰਸਤੇ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ।