ਖਾਲਿਸਤਾਨ ਦੇ ਸੰਘਰਸ਼ ਨੂੰ ਭਾਰਤ ਸਰਕਾਰ ਨੇ ਕਾਲਪਨਿਕਤਾ ਦੇ ਸਹਾਰੇ ਬਦਨਾਮ ਕਰਨਾ ਅਰੰਭਿਆ- ਡੱਲੇਵਾਲ "ਹੱਕ,ਸੱਚ, ਇਨਸਾਫ ਅਤੇ ਧਰਮ ਤੇ ਅਧਾਰਿਤ ਸੰਘਰਸ਼ ਨਾਲ ਨਸ਼ਾ ਤਸਕਰੀ ਦਾ ਕੋਈ ਸਬੰਧ ਨਹੀਂ "

 ਲੰਡਨ - ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵਲੋਂ ਅਰੰਭਿਆ ਹੋਇਆ ਸੰਘਰਸ਼ ਖਤਮ ਨਹੀਂ ਹੋਇਆ ਅਤੇ ਨਾ ਸੀ ਕਦੇ ਖਤਮ ਹੋਵੇਗਾ । ਆਪਣੀ ਆਖਰੀ ਮੰਜਿਲ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ । ਸਮੇਂ ਅਨੁਸਾਰ ਇਸਦੇ ਰੂਪ ਵੱਖ ਵੱਖ ਹੋ ਸਕਦੇ ਹਨ  । ਵਿਦੇਸ਼ਾਂ ਵਿੱਚ ਸੰਘਰਸ਼ ਪ੍ਰਤੀ ਬੁਲੰਦ ਹੋ ਰਹੀ ਅਵਾਜ ਨੂੰ ਠੱਲਣ ਅਤੇ ਸਿੱਖ ਮਾਨਸਿਕਤਾ ਵਿੱਚ ਭਰਮ ਪੈਦਾ ਕਰਨ ਦੇ ਇਰਾਦੇ ਨਾਲ ਭਾਰਤ ਸਰਕਾਰ ਨੇ ਇੱਕ ਪਾਸੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਮੀਤ ਸਿੰਘ ਪੀ.ਐੱਚ.ਡੀ ਅਤੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਆਪਣੇ ਭਾੜੇ ਦੇ ਕਾਤਲਾਂ ਰਾਹੀਂ ਗੋਲੀਆਂ ਮਰਵਾ ਕੇ ਸ਼ਹੀਦ ਕਰਵਾਇਆ ਹੈ ਅਤੇ ਦੂਜੇ ਪਾਸੇ ਕਾਲਪਨਿਕਤਾ ਦਾ ਸਹਾਰਾ ਲੈ ਕੇ ਕਿਤਾਬਾਂ ਅਤੇ ਫਿਲਮਾਂ ਰਾਹੀ ਸੰਘਰਸ਼ ਨੂੰ ਬਦਨਾਮ ਕਰਨ ਦਾ ਕੋਝਾ ਅਤੇ ਕਮੀਨਾ ਯਤਨ ਅਰੰਭ ਕੀਤਾ  ਹੋਇਆ  ਹੈ । ਇਸ ਝੂਠੇ ਅਤੇ ਬੇਬੁਨਿਆਦ ਪ੍ਰਚਾਰ ਨੂੰ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿਰੇ ਤੋਂ ਖਾਰਜ ਕੀਤਾ ਗਿਆ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਭਾਰਤ ਸਰਕਾਰ  ਦੇ ਇਸ ਨੀਚਤਾ ਭਰੇ ਵਤੀਰੇ  ਦੀ ਸਖਤ ਨਿਖੇਧੀ ਕੀਤੀ  ਹੈ । ਜਿਕਰਯੋਗ ਹੈ ਕਿ ਹਾਲ ਹੀ ਦੌਰਾਨ ਇੱਕ ਫਿਲਮ " ਧੁਰੰਧਰ -ਦਾ ਰਿਵਿੰਜ " ਆਈ ਹੈ । ਜਿਸ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਨਸ਼ਾ ਤਸਕਰੀ ਨਾਲ ਜੋੜ ਕੇ ਸੰਘਰਸ਼ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ, ਭਾਵੇਂ ਕਿ ਉਸ ਨਸ਼ਾ ਤਸਕਰ ਨਾਮ ਫਿਲਮ ਵਿਚ ਅਮਰਜੀਤ ਸਿੰਘ ਅਤੇ ਉਸਦਾ ਕਤਲ ਪਾਰਕ ਵਿੱਚ ਕੀਤਾ ਗਿਆ ਦਿਖਾਇਆ ਹੈ । ਜੋ ਕੀ ਬਿਲਕੁਲ ਬੇਬੁਨਿਆਦ ਅਤੇ ਝੂਠਾ ਬਿਰਤਾਂਤ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਆਖਿਆ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਬਤੌਰ ਖਾਲਿਸਤਾਨ ਕਮਾਂਡੋ ਫੋਰਸ ਨੇ ਮੁਖੀ ਸਾਲ 1995 ਦੇ ਅੱਧ ਵਿੱਚਕਾਰ ਤੋਂ ਲੈਂ ਕੇ 6 ਮਈ 2023 ਤੱਕ ਕਰੀਬ ਅਠਾਈ ਸਾਲ ਲਗਾਤਾਰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਬਤੀਤ ਕੀਤੇ । ਜਿੱਥੇ ਉਸਨੇ ਆਪਣੇ ਜੀਵਨ ਨਿਰਬਾਹ ਅਤੇ ਲੋੜਵੰਦ ਸਿੱਖਾਂ ਦੀ ਮੱਦਦ ਵਾਸਤੇ ਰੀਅਲ ਅਸਟੇਟ ( ਪ੍ਰਾਪਰਟੀ ਡੀਲਰ ) ਦਾ ਕਾਰੋਬਾਰ ਕਰਦਿਆਂ ਆਪਣਾ ਜੀਵਨ ਬਤੀਤ ਕੀਤਾ । ਜਦਕਿ ਪਹਿਲਾਂ ਸਾਰੀ ਜਿੰਮੇਵਾਰੀ ਵਿਦੇਸ਼ਾਂ ਵੲਦੇ ਸੰਘਰਸ਼ ਦੇ ਸਮਰਥਕਾਂ ਦੇ ਦਸਵੰਦ ਨਾਲ ਪੂਰੀ ਹੁੰਦੀ ਸੀ । ਸੰਘਰਸ਼ ਵਾਸਤੇ ਲੋੜੀਂਦਾ ਸਾਜੋ ਸਮਾਨ ਵੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਦਸਵੰਦ ਨਾਲ ਅਤੇ ਭਾਰਤੀ ਬੈਂਕਾਂ ਦੇ ਡਾਕਿਆਂ ਨਾਲ ਮੁਹੱਈਆ ਹੋਇਆ ਹੈ । ਨਸ਼ਾ ਤਸਕਰੀ ਨੂੰ ਸਿੱਖ ਕੌਮ ਦੇ ਪਾਵਿੱਤਰ ਕਾਜ਼ ਨਾਲ ਜੋੜਨਾ ਬਹੁਤ ਹੀ ਹਾਸੋਹੀਣਾ,ਬਚਕਾਨਾ ਅਤੇ ਬੌਖਲਾਹਟ ਦੀ ਨਿਸ਼ਾਨੀ ਹੈ । ਸਿੱਖ ਕੌਮ ਨੂੰ ਸਰਕਾਰ ਦੇ ਇਸ  ਝੂਠੇ ਪ੍ਰਾਪੇਗੰਡੇ ਤੋਂ ਸੁਚੇਤ ਰਹਿੰਦਿਆਂ ਆਪਣੇ ਕੌਮੀ ਸੰਘਰਸ਼ ਅਤੇ ਕੌਮੀ ਸ਼ਹੀਦਾਂ ਪ੍ਰਤੀ ਹਮੇਸ਼ਾਂ ਸਤਿਕਾਰਤ ਅਤੇ ਉਸਾਰੂ ਸੋਚ ਰੱਖਦਿਆਂ ਸੰਘਰਸ਼ ਵਿੱਚ ਹਰ ਸੰਭਵ ਤਰੀਕੇ ਨਾਲ ਯੋਗਦਾਨ ਪਾਉਣ ਦੀ ਜਰੂਰਤ ਹੈ ।