ਮਾਨਸਰੋਵਰ ਸਾਹਿਤ ਅਕਾਡਮੀ ਰਾਜਿਸਥਾਨ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ ਸਾਹਿਤਕ ਸਮਾਗਮ ਅਮਿਟ ਪੈੜਾਂ ਛੱਡਦਾ ਹੋਇਆ ਸਫਲਤਾ ਸਹਿਤ ਸਮਾਪਤ 'ਰੂਹ ਦੇ ਜਜ਼ਬਾਤ' ਪੁਸਤਕ ਰੀਲੀਜ 150 ਦੇ ਲਗਭਗ ਕਵੀਆਂ ਨੇ ਤਾੜੀਆਂ ਦੀ ਗੂੰਜ ਵਿੱਚ ਭਾਵਪੂਰਤ ਕਵਿਤਾਵਾਂ ਸੁਣਾਈਆਂ

 ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਅਕਾਦਮੀ ਦੇ ਸੰਸਥਾਪਕ ਸ੍ਰੀ ਮਾਨ ਸਿੰਘ ਸੁਥਾਰ, ਡਾਇਰੈਕਟਰ  ਡਾ. ਵੰਦਨਾ ਠਾਕੁਰ,ਪ੍ਰਧਾਨ ਸਿਯਾ ਭਾਰਤੀ ਅਤੇ ਮੁੱਖ ਸਕੱਤਰ ਇਕਬਾਲ ਸਿੰਘ ਸਹੋਤਾ ਦੀ ਰਹਿਨੁਮਾਈ ਵਿੱਚ ਪੰਜਾਬ ਯੂਨਿਟ  ਲੁਧਿਆਣਾ ਦੀ ਈਵੈਂਟ ਮੈਨੇਜਰ ਜਸਵੰਤ ਕੌਰ ਗਰੇਵਾਲ ਅਤੇ ਇਹਨਾਂ ਨਾਲ ਜੁੜੀ ਸਮੁੱਚੀ ਟੀਮ  ਦੇ ਸਹਿਯੋਗ ਨਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਆਪਣੀਆਂ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਸਮਾਗਮ ਵਿੱਚ 400 ਤੋਂ ਵੱਧ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਮਹਿੰਦਰ ਸੂਦ ਵਿਰਕ ਅਤੇ ਜਸਵੀਰ ਕੌਰ ਜੱਸੀ ਨੇ ਸਾਂਝੇ ਤੌਰ 'ਤੇ ਮੰਚ ਸੰਚਾਲਨ ਬਾਖ਼ੂਬੀ ਕੀਤਾ। ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਤੋਂ 150 ਦੇ ਲਗਭਗ ਕਵੀਆਂ /ਕਵਿਤਰੀਆਂ ਨੇ ਤਾੜੀਆਂ ਦੀ ਗੂੰਜ ਵਿੱਚ ਭਾਵਪੂਰਤ ਕਵਿਤਾਵਾਂ ਸੁਣਾਈਆਂ ਅਤੇ ਇਨਾਂ ਕਵੀਆਂ ਤੇ ਨਾਮਵਰ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪਰਧਾਨਗੀ ਮੰਡਲ ਵਿੱਚ ਵਿੱਚ ਡਾ.ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ,  ਡਾ. ਹਰੀ ਸਿੰਘ ਜਾਚਕ,  ਸ੍ਰੀ ਘੁੱਲੇ ਸ਼ਾਹ, ਡਾ.ਗੁਰਚਰਨ ਕੌਰ ਕੋਚਰ, ਸਰਦਾਰ ਸੁੱਚਾ ਸਿੰਘ,ਸਰਦਾਰ ਤਜਿੰਦਰ ਸਿੰਘ ਚੰਡੋਕ ਆਦਿ ਮੁੱਖ  ਮਹਿਮਾਨ  ਵਜੋਂ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ।

 ਇਸ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਇਕਬਾਲ ਸਿੰਘ ਸਹੋਤਾ, ਜਸਵੰਤ ਗਰੇਵਾਲ, ਹਰਵਿੰਦਰ ਸਿੰਘ ਥਰੀਕੇ  ਸੁਖਵਿੰਦਰ ਸਿੰਘ ਗੁੱਗ ਅਤੇ ਹੋਰਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।