ਤੀਜੀ ਸੰਸਾਰ ਜੰਗ ਦਾ ਖ਼ਤਰਾ! ਜੇ ਛਿੜੀ ਜੰਗ ਤਾਂ ਦੁਨੀਆ ਦੇ ਇਹ 8 ਦੇਸ਼ ਰਹਿਣਗੇ ਸਭ ਤੋਂ ਸੁਰੱਖਿਅਤ

ਦੁਨੀਆ ਭਰ ਵਿੱਚ ਵਧਦੀ ਅਸਥਿਰਤਾ ਅਤੇ ਇਜ਼ਰਾਈਲ-ਈਰਾਨ ਵਿਚਾਲੇ ਚੱਲ ਰਹੀ ਜੰਗ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਅਮਰੀਕਾ ਅਤੇ ਰੂਸ ਵਰਗੀਆਂ ਵੱਡੀਆਂ ਤਾਕਤਾਂ ਦੇ ਆਹਮੋ-ਸਾਹਮਣੇ ਹੋਣ ਕਾਰਨ ਮਾਹਿਰ ਹੁਣ 'ਤੀਜੀ ਸੰਸਾਰ ਜੰਗ' ਦੀ ਸੰਭਾਵਨਾ ਜਤਾ ਰਹੇ ਹਨ। ਮਾਹਿਰਾਂ ਅਨੁਸਾਰ, ਦੁਨੀਆ ਦੇ 8 ਅਜਿਹੇ ਦੇਸ਼ ਹਨ ਜੋ ਆਪਣੀ ਭੂਗੋਲਿਕ ਸਥਿਤੀ ਅਤੇ ਨੀਤੀਆਂ ਕਾਰਨ ਕਿਸੇ ਵੀ ਵੱਡੇ ਸੰਘਰਸ਼ ਤੋਂ ਬਚੇ ਰਹਿ ਸਕਦੇ ਹਨ।

ਨਿਊਜ਼ੀਲੈਂਡ ਨੂੰ ਦੁਨੀਆ ਦੀ ਉਥਲ-ਪੁਥਲ ਤੋਂ ਸਭ ਤੋਂ ਦੂਰ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਪ੍ਰਸ਼ਾਂਤ ਮਹਾਂਸਾਗਰ ਦੇ ਦੱਖਣ ਵਿੱਚ ਸਥਿਤ ਹੋਣ ਕਾਰਨ ਇਹ ਵੱਡੀਆਂ ਫੌਜੀ ਤਾਕਤਾਂ ਦੀ ਪਹੁੰਚ ਤੋਂ ਕਾਫੀ ਦੂਰ ਹੈ।

ਪਰਮਾਣੂ ਜੰਗ ਦੌਰਾਨ ਅੰਟਾਰਕਟਿਕਾ ਸਭ ਤੋਂ ਸੁਰੱਖਿਅਤ ਥਾਂ ਹੋ ਸਕਦੀ ਹੈ। ਇਹ ਮਹਾਂਦੀਪ ਪੂਰੀ ਤਰ੍ਹਾਂ ਅਲੱਗ-ਥਲੱਗ ਹੈ ਅਤੇ ਇੱਥੇ ਕੋਈ ਫੌਜੀ ਟਿਕਾਣਾ ਨਾ ਹੋਣ ਕਾਰਨ ਹਮਲੇ ਦੀ ਸੰਭਾਵਨਾ ਬਹੁਤ ਘੱਟ ਹੈ।

ਦੱਖਣੀ ਅਮਰੀਕਾ ਦਾ ਇਹ ਦੇਸ਼ ਐਂਡੀਜ਼ ਪਹਾੜੀਆਂ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ। ਖੇਤੀਬਾੜੀ ਅਤੇ ਕੁਦਰਤੀ ਸਰੋਤਾਂ ਪੱਖੋਂ ਆਤਮ-ਨਿਰਭਰ ਹੋਣ ਕਰਕੇ, ਜੰਗ ਦੌਰਾਨ ਵੀ ਇੱਥੋਂ ਦੇ ਲੋਕ ਆਪਣਾ ਗੁਜ਼ਾਰਾ ਕਰ ਸਕਦੇ ਹਨ।

ਅਰਜਨਟੀਨਾ ਕੋਲ ਖੇਤੀਬਾੜੀ ਲਈ ਬਹੁਤ ਵੱਡੀ ਜ਼ਮੀਨ ਹੈ। ਜੇਕਰ ਦੁਨੀਆ ਭਰ ਵਿੱਚ ਭੋਜਨ ਦੀ ਸਪਲਾਈ ਰੁਕਦੀ ਹੈ, ਤਾਂ ਵੀ ਇਹ ਦੇਸ਼ ਆਪਣੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ।

ਚਾਰੋਂ ਪਾਸਿਓਂ ਜ਼ਮੀਨ ਨਾਲ ਘਿਰਿਆ ਇਹ ਦੇਸ਼ ਬਹੁਤ ਸ਼ਾਂਤ ਹੈ। ਇਸ ਦੀ ਖੇਤੀਬਾੜੀ ਅਰਥਵਿਵਸਥਾ ਇਸ ਨੂੰ ਦੁਨੀਆ ਦੀ ਸਿਆਸਤ ਤੋਂ ਦੂਰ ਅਤੇ ਸੁਰੱਖਿਅਤ ਰੱਖਦੀ ਹੈ।

ਉਰੂਗਵੇ ਦੀ ਵਿਦੇਸ਼ ਨੀਤੀ ਹਮੇਸ਼ਾ ਦੂਜੇ ਦੇਸ਼ਾਂ ਦੇ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦੀ ਰਹੀ ਹੈ। ਇਹ ਦੇਸ਼ ਅੰਤਰਰਾਸ਼ਟਰੀ ਤਣਾਅ ਵਾਲੇ ਖੇਤਰਾਂ ਤੋਂ ਕਾਫੀ ਦੂਰ ਸਥਿਤ ਹੈ।

ਭਾਰਤ ਅਤੇ ਚੀਨ ਦੇ ਵਿਚਕਾਰ ਹੋਣ ਦੇ ਬਾਵਜੂਦ, ਭੂਟਾਨ ਨੇ ਹਮੇਸ਼ਾ 'ਗੁੱਟ-ਨਿਰਲੇਪਤਾ' ਦੀ ਨੀਤੀ ਅਪਣਾਈ ਹੈ। ਉੱਚੀਆਂ ਪਹਾੜੀਆਂ ਨਾਲ ਘਿਰਿਆ ਇਹ ਦੇਸ਼ ਦੁਨੀਆ ਦੇ ਰੌਲੇ-ਰੱਪੇ ਤੋਂ ਬਿਲਕੁਲ ਵੱਖਰਾ ਹੈ।

ਸਵਿਟਜ਼ਰਲੈਂਡ ਪਿਛਲੇ 200 ਸਾਲਾਂ ਤੋਂ ਕਿਸੇ ਵੀ ਜੰਗ ਦਾ ਹਿੱਸਾ ਨਹੀਂ ਬਣਿਆ। ਇੱਥੋਂ ਦੇ ਪਹਾੜੀ ਰਸਤੇ ਅਤੇ ਬੰਕਰਾਂ ਦਾ ਮਜ਼ਬੂਤ ਨੈੱਟਵਰਕ ਇਸ ਨੂੰ ਇੱਕ ਕਿਲ੍ਹੇ ਵਾਂਗ ਸੁਰੱਖਿਅਤ ਬਣਾਉਂਦਾ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਇਹ ਦੇਸ਼ ਨਾ ਸਿਰਫ ਫੌਜੀ ਹਮਲਿਆਂ ਤੋਂ ਬਚ ਸਕਦੇ ਹਨ, ਬਲਕਿ ਜੰਗ ਦੌਰਾਨ ਪੈਦਾ ਹੋਣ ਵਾਲੀ ਭੋਜਨ ਦੀ ਕਿੱਲਤ ਨਾਲ ਨਜਿੱਠਣ ਲਈ ਵੀ ਤਿਆਰ ਹਨ।